Japu Guru Nanak Dev Ji

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ

ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

(ੴ ਦਾ ਉੱਚਾਰਨ ਹੈ ” ਇਕ (ਏਕ) ਓਅੰਕਾਰ”

ਅਤੇ ਇਸਦਾ ਅਰਥ ਹੈ “ਇਕ ਅਕਾਲ ਪੁਰਖ, ਜੋ

ਇਕ-ਰਸ ਵਿਆਪਕ ਹੈ”, ਸਤਿਨਾਮੁ=ਉਹ ਇਕ

ਓਅੰਕਾਰ, ਜਿਸ ਦਾ ਨਾਮ ਹੈ ਹੋਂਦ ਵਾਲਾ, ਕਰਤਾ

ਪੁਰਖੁ=ਜੋ ਸਾਰੇ ਜਗਤ ਵਿਚ ਵਿਆਪਕ ਹੈ, ਅਕਾਲ

ਮੂਰਤਿ=ਕਾਲ ਰਹਿਤ ਸਰੂਪ, ਅਜੂਨੀ= ਜੂਨ-ਰਹਿਤ,

ਸੈਭੰ=ਸ੍ਵਯੰਭੂ (ਸ੍ਵ-ਸ੍ਵਯੰ । ਭੰ-ਭੂ) ਆਪਣੇ ਆਪ ਤੋਂ

ਹੋਣ ਵਾਲਾ, ਗੁਰ ਪ੍ਰਸਾਦਿ=ਗੁਰੂ ਦੀ ਕਿਰਪਾ ਨਾਲ;

ਇਹ ਉਪਰੋਕਤ ਗੁਰਸਿੱਖੀ ਦਾ ਮੂਲ-ਮੰਤਰ ਹੈ । ਇਸ

ਤੋਂ ਅਗਾਂਹ ਲਿਖੀ ਗਈ ਬਾਣੀ ਦਾ ਨਾਮ ਹੈ ‘ਜਪੁ’)

 

॥ ਜਪੁ ॥

ਆਦਿ ਸਚੁ ਜੁਗਾਦਿ ਸਚੁ ॥

ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥

 

(ਆਦਿ=ਮੁੱਢ ਤੋਂ, ਸਚੁ=ਜਿਸ ਦੀ ਹੋਂਦ ਹੈ)

 

ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥

ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥

ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥

ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥

 

(ਸੋਚੈ=ਸੁਚਿ ਰੱਖਣ ਨਾਲ, ਪਵਿੱਤਰਤਾ ਕਾਇਮ ਰੱਖਣ

ਨਾਲ, ਸੋਚਿ=ਪਵਿੱਤਰਤਾ,ਸੁੱਚ, ਸੋਚੀ=ਮੈਂ ਸੁੱਚ ਰੱਖਾਂ,

ਚੁਪ=ਸ਼ਾਂਤੀ, ਮਨ ਦੀ ਚੁੱਪ, ਲਿਵ ਤਾਰ=ਲਿਵ ਦੀ

ਤਾਰ, ਇਕ-ਤਾਰ ਸਮਾਧੀ, ਭੁਖ=ਤ੍ਰਿਸ਼ਨਾ,ਲਾਲਚ,

ਬੰਨਾ=ਬੰਨ੍ਹ ਲਵਾਂ, ਪੁਰੀ=ਲੋਕ, ਭਾਰ=ਪਦਾਰਥਾਂ ਦੇ

ਸਮੂਹ, ਸਹਸ=ਹਜ਼ਾਰਾਂ, ਸਿਆਣਪਾ=ਚਤੁਰਾਈਆਂ,

ਹੋਹਿ=ਹੋਵਣ, ਕਿਵ=ਕਿਸ ਤਰ੍ਹਾਂ, ਹੋਈਐ=ਹੋ ਸਕੀਏ,

ਕੂੜੈ ਪਾਲਿ=ਕੂੜ ਦੀ ਕੰਧ,ਕੂੜ ਦਾ ਪਰਦਾ, ਸਚਿਆਰਾ=

ਸੱਚ ਦਾ ਘਰ, ਰਜਾਈ=ਰਜ਼ਾ ਵਾਲਾ, ਨਾਲਿ=ਜੀਵ ਦੇ

ਨਾਲ ਹੀ)

 

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥

ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥

ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥

ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥

ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥

ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥

 

(ਹੁਕਮੀ=ਹੁਕਮ ਵਿਚ, ਆਕਾਰ=ਸਰੂਪ, ਸਰੀਰ,

ਉਤਮੁ=ਸ੍ਰੇਸ਼ਟ, ਲਿਖਿ=ਲਿਖੇ ਅਨੁਸਾਰ, ਪਾਈਅਹਿ=

ਪਾਈਦੇ ਹਨ, ਇਕਨਾ=ਕਈ ਮਨੁੱਖਾਂ ਨੂੰ, ਬਖਸੀਸ=

ਦਾਤ, ਭਵਾਈਅਹਿ=ਜਨਮ ਮਰਨ ਦੇ ਗੇੜ ਵਿਚ ਪਾਏ

ਜਾਂਦੇ ਹਨ)

 

ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥

ਗਾਵੈ ਕੋ ਦਾਤਿ ਜਾਣੈ ਨੀਸਾਣੁ ॥

ਗਾਵੈ ਕੋ ਗੁਣ ਵਡਿਆਈਆ ਚਾਰ ॥

ਗਾਵੈ ਕੋ ਵਿਦਿਆ ਵਿਖਮੁ ਵੀਚਾਰੁ ॥

ਗਾਵੈ ਕੋ ਸਾਜਿ ਕਰੇ ਤਨੁ ਖੇਹ ॥

ਗਾਵੈ ਕੋ ਜੀਅ ਲੈ ਫਿਰਿ ਦੇਹ ॥

ਗਾਵੈ ਕੋ ਜਾਪੈ ਦਿਸੈ ਦੂਰਿ ॥

ਗਾਵੈ ਕੋ ਵੇਖੈ ਹਾਦਰਾ ਹਦੂਰਿ ॥

ਕਥਨਾ ਕਥੀ ਨ ਆਵੈ ਤੋਟਿ ॥

ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥

ਦੇਦਾ ਦੇ ਲੈਦੇ ਥਕਿ ਪਾਹਿ ॥

ਜੁਗਾ ਜੁਗੰਤਰਿ ਖਾਹੀ ਖਾਹਿ ॥

ਹੁਕਮੀ ਹੁਕਮੁ ਚਲਾਏ ਰਾਹੁ ॥

ਨਾਨਕ ਵਿਗਸੈ ਵੇਪਰਵਾਹੁ ॥੩॥

 

(ਕੋ=ਕੋਈ ਮਨੁੱਖ, ਤਾਣੁ=ਬਲ,

ਕਿਸੈ=ਜਿਸ ਕਿਸੇ ਮਨੁੱਖ ਨੂੰ,

ਦਾਤਿ=ਬਖਸ਼ੇ ਹੋਏ ਪਦਾਰਥ,

ਨੀਸਾਣੁ=(ਬਖ਼ਸ਼ਸ਼ ਦਾ) ਨਿਸ਼ਾਨ,

ਚਾਰ=ਸੁੰਦਰ, ਵਿਖਮੁ=ਕਠਨ,ਔਖਾ,

ਵੀਚਾਰੁ=ਗਿਆਨ, ਸਾਜਿ=ਪੈਦਾ ਕਰਕੇ,

ਖੇਹ=ਸੁਆਹ,ਜੀਅ=ਜੀਵਾਤਮਾ, ਦੇਹ=

ਦੇ ਦੇਂਦਾ ਹੈ, ਹਾਦਰਾ ਹਦੂਰਿ=ਹਾਜ਼ਰ

ਨਾਜ਼ਰ, ਕਥਨਾ ਤੋਟਿ=ਕਹਿਣ ਦੀ ਟੋਟ,

ਗੁਣ ਵਰਣਨ ਕਰਨ ਦਾ ਅੰਤ, ਕਥਿ ਕਥਿ

ਕਥੀ=ਆਖ ਆਖ ਕੇ ਆਖੀ ਹੈ,ਬੇਅੰਤ

ਵਾਰੀ ਪ੍ਰØਭੂ ਦੇ ਹੁਕਮ ਦਾ ਵਰਣਨ ਕੀਤਾ

ਹੈ, ਕੋਟਿ=ਕਰੋੜ, ਕਰੋੜਾਂ ਜੀਵਾਂ ਨੇ

ਦੇਦਾ= ਦੇਣ ਵਾਲਾ, ਲੈਦੇ=ਲੈਣ ਵਾਲੇ ਜੀਵ,

ਥਕਿ ਪਾਹਿ=ਥਕ ਪੈਂਦੇ ਹਨ, ਜੁਗਾ ਜੁਗੰਤਰਿ=

ਸਾਰੇ ਜੁਗਾਂ ਵਿਚ ਹੀ, ਖਾਹੀ ਖਾਹਿ=ਖਾਂਦੇ ਹੀ

ਖਾਂਦੇ ਹਨ, ਵਰਤਦੇ ਚਲੇ ਆ ਰਹੇ ਹਨ, ਰਾਹੁ=

ਰਸਤਾ,ਸੰਸਾਰ ਦੀ ਕਾਰ, ਵਿਗਸੈ=ਖਿੜ ਰਿਹਾ

ਹੈ, ਪਰਸੰਨ ਹੈ, ਵੇਪਰਵਾਹੁ=ਬੇਫਿਕਰ)

 

ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥

ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥

ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥

ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥

ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥

ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥

ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥੪॥

 

(ਸਾਚਾ=ਹੋਂਦ ਵਾਲਾ,ਸਦਾ-ਥਿਰ ਰਹਿਣ ਵਾਲਾ,

ਨਾਇ=ਨਿਆਇ,ਇਨਸਾਫ਼,ਨੀਯਮ, ਫੇਰਿ= ਫਿਰ,

ਕਿ=ਕਿਹੜੀ ਭੇਟਾ, ਰਖੀਐ=ਰੱਖੀ ਜਾਏ, ਜਿਤੁ=

ਜਿਸ ਭੇਟਾ ਦਾ ਸਦਕਾ, ਦਿਸੈ=ਦਿੱਸ ਪਏ, ਮੁਹੌ=

ਮੂੰਹ ਤੋਂ, ਕਿ ਬੋਲਣੁ=ਕਿਹੜਾ ਬਚਨ, ਧਰੇ=ਟਿਕਾ

ਦੇਵੇ,ਕਰੇ, ਅੰਮ੍ਰਿਤ ਵੇਲਾ=ਅੰਮ੍ਰਿਤ ਦਾ ਵੇਲਾ,ਪੂਰਨ

ਖਿੜਾਉ ਦਾ ਸਮਾਂ, ਕਰਮੀ=ਪ੍ਰØਭੂ ਦੀ ਮਿਹਰ ਨਾਲ)

 

ਥਾਪਿਆ ਨ ਜਾਇ ਕੀਤਾ ਨ ਹੋਇ ॥

ਆਪੇ ਆਪਿ ਨਿਰੰਜਨੁ ਸੋਇ ॥

ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥

ਨਾਨਕ ਗਾਵੀਐ ਗੁਣੀ ਨਿਧਾਨੁ ॥

ਗਾਵੀਐ ਸੁਣੀਐ ਮਨਿ ਰਖੀਐ ਭਾਉ ॥

ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥

ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥

ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥

ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥

ਗੁਰਾ ਇਕ ਦੇਹਿ ਬੁਝਾਈ ॥

ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੫॥

 

(ਥਾਪਿਆ ਨਾ ਜਾਇ=ਥਾਪਿਆ ਨਹੀਂ ਜਾ ਸਕਦਾ, ਜਿਨਿ=

ਜਿਸ ਮਨੁੱਖ ਨੇ, ਗੁਣੀ ਨਿਧਾਨੁ=ਗੁਣਾਂ ਦੇ ਖ਼ਜ਼ਾਨੇ ਨੂੰ, ਰਖੀਐ=

ਟਿਕਾਈਏ, ਭਾਉ=ਰੱਬ ਦਾ ਪਿਆਰ, ਦੁਖੁ ਪਰਹਰਿ=ਦੁੱਖ ਨੂੰ

ਦੂਰ ਕਰਕੇ, ਘਰਿ=ਹਿਰਦੇ ਵਿੱਚ, ਨਾਦੰ=ਅਵਾਜ਼,ਸ਼ਬਦ,ਨਾਮ,

ਵੇਦੰ=ਗਿਆਨ, ਈਸਰੁ=ਸ਼ਿਵ, ਬਰਮਾ=ਬ੍ਰਹਮਾ, ਪਾਰਬਤੀ

ਮਾਈ=ਮਾਈ ਪਾਰਬਤੀ, ਹਉ=ਮੈਂ, ਗੁਰਾ=ਹੇ ਸਤਿਗੁਰੂ, ਇਕ

ਬੁਝਾਈ=ਇਕ ਸਮਝ)

ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥

ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥

ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥

ਗੁਰਾ ਇਕ ਦੇਹਿ ਬੁਝਾਈ ॥

ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੬॥

 

(ਤੀਰਥਿ=ਤੀਰਥ ਉੱਤੇ, ਤਿਸੁ=ਉਸ ਰੱਬ ਨੂੰ, ਭਾਵਾ=ਮੈਂ ਚੰਗਾ

ਲੱਗਾਂ, ਵਿਣੁ ਭਾਣੇ=ਰੱਬ ਨੂੰ ਚੰਗਾ ਲੱਗਣ ਤੋਂ ਬਿਨਾ, ਕਿ ਨਾਇ

ਕਰੀ=ਨ੍ਹਾਇ ਕੇ ਮੈਂ ਕੀਹ ਕਰਾਂ, ਜੇਤੀ=ਜਿਤਨੀ, ਸਿਰਠੀ=ਸ੍ਰਿਸ਼ਟੀ,

ਵੇਖਾ=ਮੈਂ ਵੇਖਦਾ ਹਾਂ, ਵਿਣੁ ਕਰਮਾ=ਪ੍ਰØਭੂ ਦੀ ਮੇਹਰ ਤੋਂ ਬਿਨਾ,

ਮਤਿ ਵਿਚਿ=ਬੁੱਧ ਦੇ ਅੰਦਰ ਹੀ, ਮਾਣਿਕ=ਮੋਤੀ, ਇਕ ਸਿਖ=

ਇਕ ਸਿੱਖਿਆ, ਸੁਣੀ=ਸੁਣੀਏ,ਸੁਣੀ ਜਾਏ)

 

ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥

ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥

ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥

ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥

ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥

ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥

ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥੭॥

 

(ਜੁਗ ਚਾਰੇ=ਚਹੁੰ ਜੁਗਾਂ ਜਿਤਨੀ, ਆਰਜਾ=ਉਮਰ,

ਦਸੂਣੀ=ਦਸ ਗੁਣੀ, ਨਵਾ ਖੰਡਾ ਵਿਚਿ=ਸਾਰੀ ਸ੍ਰਿਸ਼ਟੀ

ਵਿਚ, ਜਾਣੀਐ=ਜਾਣਿਆ ਜਾਏ, ਨਾਲਿ ਚਲੈ=ਨਾਲ ਹੋ

ਕੇ ਤੁਰੇ, ਹਮਾਇਤੀ ਹੋਵੇ, ਚੰਗਾ ਨਾਉ ਰਖਾਇ ਕੈ=ਚੰਗੇ

ਨਾਮਣੇ ਵਾਲਾ ਹੋ ਕੇ, ਕੀਰਤਿ=ਸ਼ੋਭਾ, ਜਗਿ=ਜਗ ਵਿਚ,

ਨਦਰਿ=ਕਿਰਪਾ-ਦ੍ਰਿਸ਼ਟੀ ਵਿਚ, ਵਾਤ=ਖ਼ਬਰ,ਸੁਰਤ,

ਨ ਕੇ=ਕੋਈ ਮਨੁੱਖ ਨਹੀਂ, ਕੀਟੁ=ਕੀੜਾ, ਦੋਸੁ ਧਰੇ=

ਦੋਸੁ ਲਾaੁਂਦਾ ਹੈ, ਕੀਟਾ ਅੰਦਰਿ ਕੀਟੁ=ਮਮੂਲੀ ਜਿਹਾ

ਕੀੜਾ, ਨਿਰਗੁਣਿ=ਗੁਣ-ਹੀਨ ਮਨੁੱਖ ਵਿਚ, ਗੁਣਵੰਤਿਆ=

ਗੁਣੀ ਮਨੁੱਖਾਂ ਨੂੰ, ਤੇਹਾ=ਇਹੋ ਜਿਹਾ, ਨ ਸੁਝਈ=ਨਹੀਂ

ਲੱਭਦਾ, ਜਿ=ਜਿਹੜਾ, ਤਿਸੁ=ਉਸ ਨਿਰਗੁਣ ਨੂੰ)

 

ਸੁਣਿਐ ਸਿਧ ਪੀਰ ਸੁਰਿ ਨਾਥ ॥

ਸੁਣਿਐ ਧਰਤਿ ਧਵਲ ਆਕਾਸ ॥

ਸੁਣਿਐ ਦੀਪ ਲੋਅ ਪਾਤਾਲ ॥

ਸੁਣਿਐ ਪੋਹਿ ਨ ਸਕੈ ਕਾਲੁ ॥

ਨਾਨਕ ਭਗਤਾ ਸਦਾ ਵਿਗਾਸੁ ॥

ਸੁਣਿਐ ਦੂਖ ਪਾਪ ਕਾ ਨਾਸੁ ॥੮॥

 

(ਸੁਣਿਐ=ਸੁਣਿਆਂ, ਸੁਣਨ ਨਾਲ,

ਸਿਧ=ਉਹ ਜੋਗੀ ਜਿਨ੍ਹਾਂ ਦੀ ਘਾਲ

ਕਮਾਈ ਸਫਲ ਹੋ ਚੁਕੀ ਹੈ, ਸੁਰਿ=

ਦੇਵਤੇ, ਧਵਲ=ਬੌਲਦ,ਧਰਤੀ ਦਾ

ਆਸਰਾ, ਦੀਪ=ਧਰਤੀ ਦੀ ਵੰਡ

ਦੇ ਸਤ ਦੀਪ, ਲੋਅ=ਲੋਕ,ਭਵਣ,

ਪੋਹਿ ਨ ਸਕੈ=ਡਰਾ ਨਹੀਂ ਸਕਦਾ,

ਵਿਗਾਸੁ=ਖਿੜਾਉ,ਖ਼ੁਸ਼ੀ)

 

ਸੁਣਿਐ ਈਸਰੁ ਬਰਮਾ ਇੰਦੁ ॥

ਸੁਣਿਐ ਮੁਖਿ ਸਾਲਾਹਣ ਮੰਦੁ ॥

ਸੁਣਿਐ ਜੋਗ ਜੁਗਤਿ ਤਨਿ ਭੇਦ ॥

ਸੁਣਿਐ ਸਾਸਤ ਸਿਮ੍ਰਿਤਿ ਵੇਦ ॥

ਨਾਨਕ ਭਗਤਾ ਸਦਾ ਵਿਗਾਸੁ ॥

ਸੁਣਿਐ ਦੂਖ ਪਾਪ ਕਾ ਨਾਸੁ ॥੯॥

 

(ਈਸਰੁ=ਸ਼ਿਵ, ਇੰਦੁ=ਇੰਦਰ

ਦੇਵਤਾ, ਸਾਲਾਹਣ=ਰੱਬ ਦੀਆਂ

ਵਡਿਆਈਆਂ, ਮੰਦੁ=ਭੈੜਾ ਮਨੁੱਖ,

ਜੋਗ ਜੁਗਤਿ=ਜੋਗ ਦੇ ਸਾਧਨ,

ਭੇਦ=ਗੱਲਾਂ)

 

ਸੁਣਿਐ ਸਤੁ ਸੰਤੋਖੁ ਗਿਆਨੁ ॥

ਸੁਣਿਐ ਅਠਸਠਿ ਕਾ ਇਸਨਾਨੁ ॥

ਸੁਣਿਐ ਪੜਿ ਪੜਿ ਪਾਵਹਿ ਮਾਨੁ ॥

ਸੁਣਿਐ ਲਾਗੈ ਸਹਜਿ ਧਿਆਨੁ ॥

ਨਾਨਕ ਭਗਤਾ ਸਦਾ ਵਿਗਾਸੁ ॥

ਸੁਣਿਐ ਦੂਖ ਪਾਪ ਕਾ ਨਾਸੁ ॥੧੦॥

 

(ਸਤੁ ਸੰਤੋਖੁ=ਦਾਨ ਤੇ ਸੰਤੋਖ)

 

ਸੁਣਿਐ ਸਰਾ ਗੁਣਾ ਕੇ ਗਾਹ ॥

ਸੁਣਿਐ ਸੇਖ ਪੀਰ ਪਾਤਿਸਾਹ ॥

ਸੁਣਿਐ ਅੰਧੇ ਪਾਵਹਿ ਰਾਹੁ ॥

ਸੁਣਿਐ ਹਾਥ ਹੋਵੈ ਅਸਗਾਹੁ ॥

ਨਾਨਕ ਭਗਤਾ ਸਦਾ ਵਿਗਾਸੁ ॥

ਸੁਣਿਐ ਦੂਖ ਪਾਪ ਕਾ ਨਾਸੁ ॥੧੧॥

 

(ਸਰਾ ਗੁਣਾ ਕੇ=ਗੁਣਾਂ ਦੇ ਸਰੋਵਰਾਂ

ਦੇ, ਗਾਹ=ਗਾਹੁਣ ਵਾਲੇ,ਸੂਝ ਵਾਲੇ,

ਅਸਗਾਹੁ=ਡੂੰਘਾ ਸਮੁੰਦਰ,ਸੰਸਾਰ,

ਹਾਥ=ਡੂੰਘਿਆਈ ਦੀ ਸਮਝ)

 

ਮੰਨੇ ਕੀ ਗਤਿ ਕਹੀ ਨ ਜਾਇ ॥

ਜੇ ਕੋ ਕਹੈ ਪਿਛੈ ਪਛੁਤਾਇ ॥

ਕਾਗਦਿ ਕਲਮ ਨ ਲਿਖਣਹਾਰੁ ॥

ਮੰਨੇ ਕਾ ਬਹਿ ਕਰਨਿ ਵੀਚਾਰੁ ॥

ਐਸਾ ਨਾਮੁ ਨਿਰੰਜਨੁ ਹੋਇ ॥

ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥

 

(ਮੰਨੇ ਕੀ=ਮੰਨਣ ਵਾਲੇ ਦੀ,ਯਕੀਨ

ਕਰ ਲੈਣ ਵਾਲੇ ਦੀ, ਗਤਿ=ਹਾਲਤ,

ਵੀਚਾਰੁ=ਵਡਿਆਈ ਦੀ ਵੀਚਾਰ, ਬਹਿ

ਕਰਨਿ=ਬੈਠ ਕੇ ਕਰਦੇ ਹਨ, ਮੰਨਿ ਜਾਣੈ=

ਸ਼ਰਧਾ ਰੱਖ ਕੇ ਵੇਖੇ, ਕਾਗਦਿ=ਕਾਗ਼ਜ਼

ਉੱਤੇ)

 

ਮੰਨੈ ਸੁਰਤਿ ਹੋਵੈ ਮਨਿ ਬੁਧਿ ॥

ਮੰਨੈ ਸਗਲ ਭਵਣ ਕੀ ਸੁਧਿ ॥

ਮੰਨੈ ਮੁਹਿ ਚੋਟਾ ਨਾ ਖਾਇ ॥

ਮੰਨੈ ਜਮ ਕੈ ਸਾਥਿ ਨ ਜਾਇ ॥

ਐਸਾ ਨਾਮੁ ਨਿਰੰਜਨੁ ਹੋਇ ॥

ਜੇ ਕੋ ਮੰਨਿ ਜਾਣੈ ਮਨਿ ਕੋਇ ॥੧੩॥

 

(ਸੁਰਤਿ ਹੋਵੈ=(ਉੱਚੀ) ਸੁਰਤ ਹੋ

ਜਾਂਦੀ ਹੈ, ਬੁਧਿ=ਜਾਗ੍ਰਤ, ਸੁਧਿ=

ਖ਼ਬਰ,ਸੋਝੀ, ਮੁਹਿ=ਮੂੰਹ ਉੱਤ,

ਚੋਟਾ=ਸੱਟਾਂ, ਜਮ ਕੈ ਸਾਥਿ=

ਜਮਾਂ ਦੇ ਨਾਲ)

 

ਮੰਨੈ ਮਾਰਗਿ ਠਾਕ ਨ ਪਾਇ ॥

ਮੰਨੈ ਪਤਿ ਸਿਉ ਪਰਗਟੁ ਜਾਇ ॥

ਮੰਨੈ ਮਗੁ ਨ ਚਲੈ ਪੰਥੁ ॥

ਮੰਨੈ ਧਰਮ ਸੇਤੀ ਸਨਬੰਧੁ ॥

ਐਸਾ ਨਾਮੁ ਨਿਰੰਜਨੁ ਹੋਇ ॥

ਜੇ ਕੋ ਮੰਨਿ ਜਾਣੈ ਮਨਿ ਕੋਇ ॥੧੪॥

 

(ਮਾਰਗਿ=ਰਾਹ ਵਿਚ, ਠਾਕ=ਰੋਕ,

ਪਤਿ ਸਿਉ=ਇੱਜ਼ਤ ਨਾਲ, ਪਰਗਟੁ=

ਪਰਸਿੱਧ ਹੋ ਕੇ)

 

ਮੰਨੈ ਪਾਵਹਿ ਮੋਖੁ ਦੁਆਰੁ ॥

ਮੰਨੈ ਪਰਵਾਰੈ ਸਾਧਾਰੁ ॥

ਮੰਨੈ ਤਰੈ ਤਾਰੇ ਗੁਰੁ ਸਿਖ ॥

ਮੰਨੈ ਨਾਨਕ ਭਵਹਿ ਨ ਭਿਖ ॥

ਐਸਾ ਨਾਮੁ ਨਿਰੰਜਨੁ ਹੋਇ ॥

ਜੇ ਕੋ ਮੰਨਿ ਜਾਣੈ ਮਨਿ ਕੋਇ ॥੧੫॥

 

(ਪਾਵਹਿ=ਲੱਭ ਲੈਂਦੇ ਹਨ, ਮੋਖੁ

ਦੁਆਰੁ=ਮੁਕਤੀ ਦਾ ਦਰਵਾਜ਼ਾ,

ਪਰਵਾਰੈ=ਪਰਵਾਰ ਨੂੰ, ਸਾਧਾਰੁ=

ਆਧਾਰ ਸਹਿਤ ਕਰਦਾ ਹੈ, ਤਰੈ

ਗੁਰੁ=ਗੁਰੂ ਆਪਿ ਤਰਦਾ ਹੈ, ਸਿਖ=

ਸਿੱਖਾਂ ਨੂੰ)

 

ਪੰਚ ਪਰਵਾਣ ਪੰਚ ਪਰਧਾਨੁ ॥

ਪੰਚੇ ਪਾਵਹਿ ਦਰਗਹਿ ਮਾਨੁ ॥

ਪੰਚੇ ਸੋਹਹਿ ਦਰਿ ਰਾਜਾਨੁ ॥

ਪੰਚਾ ਕਾ ਗੁਰੁ ਏਕੁ ਧਿਆਨੁ ॥

ਜੇ ਕੋ ਕਹੈ ਕਰੈ ਵੀਚਾਰੁ ॥

ਕਰਤੇ ਕੈ ਕਰਣੈ ਨਾਹੀ ਸੁਮਾਰੁ ॥

ਧੌਲੁ ਧਰਮੁ ਦਇਆ ਕਾ ਪੂਤੁ ॥

ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥

ਜੇ ਕੋ ਬੁਝੈ ਹੋਵੈ ਸਚਿਆਰੁ ॥

ਧਵਲੈ ਉਪਰਿ ਕੇਤਾ ਭਾਰੁ ॥

ਧਰਤੀ ਹੋਰੁ ਪਰੈ ਹੋਰੁ ਹੋਰੁ ॥

ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥

ਜੀਅ ਜਾਤਿ ਰੰਗਾ ਕੇ ਨਾਵ ॥

ਸਭਨਾ ਲਿਖਿਆ ਵੁੜੀ ਕਲਾਮ ॥

ਏਹੁ ਲੇਖਾ ਲਿਖਿ ਜਾਣੈ ਕੋਇ ॥

ਲੇਖਾ ਲਿਖਿਆ ਕੇਤਾ ਹੋਇ ॥

ਕੇਤਾ ਤਾਣੁ ਸੁਆਲਿਹੁ ਰੂਪੁ ॥

ਕੇਤੀ ਦਾਤਿ ਜਾਣੈ ਕੌਣੁ ਕੂਤੁ ॥

ਕੀਤਾ ਪਸਾਉ ਏਕੋ ਕਵਾਉ ॥

ਤਿਸ ਤੇ ਹੋਏ ਲਖ ਦਰੀਆਉ ॥

ਕੁਦਰਤਿ ਕਵਣ ਕਹਾ ਵੀਚਾਰੁ ॥

ਵਾਰਿਆ ਨ ਜਾਵਾ ਏਕ ਵਾਰ ॥

ਜੋ ਤੁਧੁ ਭਾਵੈ ਸਾਈ ਭਲੀ ਕਾਰ ॥

ਤੂ ਸਦਾ ਸਲਾਮਤਿ ਨਿਰੰਕਾਰ ॥੧੬॥

 

(ਪੰਚ=ਉਹ ਮਨੁੱਖ ਜਿਨ੍ਹਾਂ ਨਾਮ ਸੁਣਿਆ

ਹੈ ਤੇ ਮੰਨਿਆ ਹੈ, ਕਹੈ=ਬਿਆਨ ਕਰੇ,

ਕਰਤੇ ਕੈ ਕਰਣੈ=ਕਰਤਾਰ ਦੀ ਕੁਦਰਤ

ਦਾ, ਸੁਮਾਰੁ=ਹਿਸਾਬ,ਲੇਖਾ, ਧੌਲੁ=ਬਲਦ,

ਦਇਆ ਕਾ ਪੂਤੁ=ਦਇਆ ਦਾ ਪੁੱਤਰ,

ਥਾਪਿ ਰਖਿਆ=ਟਿਕਾ ਰੱਖਿਆ, ਸੂਤਿ=

ਸੂਤਰ ਵਿਚ,ਮਰਯਾਦਾ ਵਿਚ, ਬੁਝੈ=

ਸਮਝ ਲਏ, ਸਚਿਆਰੁ=ਸੱਚ ਦਾ

ਪਰਕਾਸ਼ ਹੋਣ ਲਈ ਯੋਗ, ਕੇਤਾ ਭਾਰੁ=

ਬੇਅੰਤ ਭਾਰ, ਧਰਤੀ ਹੋਰੁ=ਧਰਤੀ ਦੇ

ਹੇਠਾਂ ਹੋਰ ਬਲਦ, ਪਰੈ=ਉਸ ਤੋਂ ਹੇਠਾਂ,

ਤਲੈ=ਉਸ ਬਲਦ ਦੇ ਹੇਠਾਂ, ਕਵਣੁ ਜੋਰੁ=

ਕਿਹੜਾ ਸਹਾਰਾ, ਕੇ ਨਾਵ=ਕਈ ਨਾਵਾਂ ਦੇ,

ਵੁੜੀ ਕਲਾਮ=ਚਲਦੀ ਕਲਮ ਨਾਲ, ਲਿਖਿ

ਜਾਣੈ=ਲਿਖਦਾ ਜਾਣਦਾ ਹੈ, ਕੋਇ=ਕੋਈ

ਵਿਰਲਾ, ਕੇਤਾ ਹੋਇ=ਕੇਡਾ ਵੱਡਾ ਹੋ ਜਾਏ,

ਪਸਾਉ=ਪਸਾਰਾ,ਸੰਸਾਰ, ਕਵਾਉ=ਬਚਨ,

ਸੁਆਲਿਹੁ=ਸੁੰਦਰ, ਕੂਤੁ=ਮਾਪ,ਅੰਦਾਜ਼ਾ,

ਕੁਦਰਤਿ ਕਵਣ=ਕੀਹ ਸਮਰੱਥਾ, ਕਹਾ

ਵਿਚਾਰੁ=ਮੈਂ ਵਿਚਾਰ ਕਰ ਸਕਾਂ, ਵਾਰਿਆ

ਨਾ ਜਾਵਾ=ਸਦਕੇ ਨਹੀਂ ਹੋ ਸਕਦਾ, ਸਾਈ

ਕਾਰ=ਉਹੋ ਕਾਰ,ਉਹੋ ਕੰਮ, ਸਲਾਮਤਿ=

ਥਿਰ,ਅਟੱਲ, ਨਿਰੰਕਾਰ=ਹੇ ਹਰੀ)

 

ਅਸੰਖ ਜਪ ਅਸੰਖ ਭਾਉ ॥

ਅਸੰਖ ਪੂਜਾ ਅਸੰਖ ਤਪ ਤਾਉ ॥

ਅਸੰਖ ਗਰੰਥ ਮੁਖਿ ਵੇਦ ਪਾਠ ॥

ਅਸੰਖ ਜੋਗ ਮਨਿ ਰਹਹਿ ਉਦਾਸ ॥

ਅਸੰਖ ਭਗਤ ਗੁਣ ਗਿਆਨ ਵੀਚਾਰ ॥

ਅਸੰਖ ਸਤੀ ਅਸੰਖ ਦਾਤਾਰ ॥

ਅਸੰਖ ਸੂਰ ਮੁਹ ਭਖ ਸਾਰ ॥

ਅਸੰਖ ਮੋਨਿ ਲਿਵ ਲਾਇ ਤਾਰ ॥

ਕੁਦਰਤਿ ਕਵਣ ਕਹਾ ਵੀਚਾਰੁ ॥

ਵਾਰਿਆ ਨ ਜਾਵਾ ਏਕ ਵਾਰ ॥

ਜੋ ਤੁਧੁ ਭਾਵੈ ਸਾਈ ਭਲੀ ਕਾਰ ॥

ਤੂ ਸਦਾ ਸਲਾਮਤਿ ਨਿਰੰਕਾਰ ॥੧੭॥

 

(ਅਸੰਖ=ਅਨਗਿਣਤ, ਭਾਉ=ਪਿਆਰ,

ਤਪ=ਤਾਉ=ਤਪਾਂ ਦਾ ਤਪਣਾ, ਉਦਾਸ

ਰਹਹਿ=ਉਪਰਾਮ ਰਹਿੰਦੇ ਹਨ, ਸਤੀ=

ਸਤ ਧਰਮ ਵਾਲੇ ਮਨੁੱਖ, ਸੂਰ=ਸੂਰਮੇ,

ਮੁਹ=ਮੂੰਹਾਂ ਉੱਤੇ, ਭਖਸਾਰ=ਸਾਰ ਭਖਣ

ਵਾਲੇ,ਸ਼ਸਤ੍ਰਾਂ ਦੇ ਵਾਰ ਸਹਿਣ ਵਾਲੇ,

ਮੋਨਿ=ਚੁੱਪ ਰਹਿਣ ਵਾਲੇ, ਲਿਵ ਲਾਇ

ਤਾਰ=ਲਿਵ ਦੀ ਤਾਰ ਲਾ ਕੇ, ਇਕ-ਰਸ

ਲਿਵ ਲਾ ਕੇ)

 

ਅਸੰਖ ਮੂਰਖ ਅੰਧ ਘੋਰ ॥

ਅਸੰਖ ਚੋਰ ਹਰਾਮਖੋਰ ॥

ਅਸੰਖ ਅਮਰ ਕਰਿ ਜਾਹਿ ਜੋਰ ॥

ਅਸੰਖ ਗਲਵਢ ਹਤਿਆ ਕਮਾਹਿ ॥

ਅਸੰਖ ਪਾਪੀ ਪਾਪੁ ਕਰਿ ਜਾਹਿ ॥

ਅਸੰਖ ਕੂੜਿਆਰ ਕੂੜੇ ਫਿਰਾਹਿ ॥

ਅਸੰਖ ਮਲੇਛ ਮਲੁ ਭਖਿ ਖਾਹਿ ॥

ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥

ਨਾਨਕੁ ਨੀਚੁ ਕਹੈ ਵੀਚਾਰੁ ॥

ਵਾਰਿਆ ਨ ਜਾਵਾ ਏਕ ਵਾਰ ॥

ਜੋ ਤੁਧੁ ਭਾਵੈ ਸਾਈ ਭਲੀ ਕਾਰ ॥

ਤੂ ਸਦਾ ਸਲਾਮਤਿ ਨਿਰੰਕਾਰ ॥੧੮॥

 

(ਮੂਰਖ ਅੰਧ ਘੋਰ=ਮਹਾਂ ਮੂਰਖ,

ਹਰਾਮਖੋਰ=ਪਰਾਇਆ ਮਾਲ ਖਾਣ

ਵਾਲੇ, ਅਮਰ=ਹੁਕਮ, ਜੋਰ=ਧੱਕੇ,

ਕਰਿ ਜਾਹਿ=ਕਰ ਕੇ ਚਲੇ ਜਾਂਦੇ ਹਨ,

ਹਤਿਆ ਕਮਾਹਿ=ਦੂਜਿਆਂ ਦੇ ਗਲ

ਵੱਢਦੇ ਹਨ, ਕੂੜਿਆਰ= ਝੂਠ ਦੇ

ਸੁਭਾਉ ਵਾਲੇ, ਕੂੜੇ=ਕੂੜ ਵਿਚ ਹੀ,

ਫਿਰਾਹਿ=ਰੁੱਝੇ ਹੋਏ ਹਨ, ਮਲੇਛ=

ਖੋਟੀ ਬੁੱਧ ਵਾਲੇ ਮਨੁੱਖ, ਭਖਿ ਖਾਹਿ=

ਹਾਬੜਿਆਂ ਵਾਂਗ ਖਾਈ ਜਾਂਦੇ ਹਨ,

ਸਿਰਿ ਕਰਹਿ ਭਾਰੁ=ਆਪਣੇ ਸਿਰ

ਉੱਤੇ ਭਾਰ ਚੁਕਦੇ ਹਨ)

 

ਅਸੰਖ ਨਾਵ ਅਸੰਖ ਥਾਵ ॥

ਅਗੰਮ ਅਗੰਮ ਅਸੰਖ ਲੋਅ ॥

ਅਸੰਖ ਕਹਹਿ ਸਿਰਿ ਭਾਰੁ ਹੋਇ ॥

ਅਖਰੀ ਨਾਮੁ ਅਖਰੀ ਸਾਲਾਹ ॥

ਅਖਰੀ ਗਿਆਨੁ ਗੀਤ ਗੁਣ ਗਾਹ ॥

ਅਖਰੀ ਲਿਖਣੁ ਬੋਲਣੁ ਬਾਣਿ ॥

ਅਖਰਾ ਸਿਰਿ ਸੰਜੋਗੁ ਵਖਾਣਿ ॥

ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ ॥

ਜਿਵ ਫੁਰਮਾਏ ਤਿਵ ਤਿਵ ਪਾਹਿ ॥

ਜੇਤਾ ਕੀਤਾ ਤੇਤਾ ਨਾਉ ॥

ਵਿਣੁ ਨਾਵੈ ਨਾਹੀ ਕੋ ਥਾਉ ॥

ਕੁਦਰਤਿ ਕਵਣ ਕਹਾ ਵੀਚਾਰੁ ॥

ਵਾਰਿਆ ਨ ਜਾਵਾ ਏਕ ਵਾਰ ॥

ਜੋ ਤੁਧੁ ਭਾਵੈ ਸਾਈ ਭਲੀ ਕਾਰ ॥

ਤੂ ਸਦਾ ਸਲਾਮਤਿ ਨਿਰੰਕਾਰ ॥੧੯॥

 

(ਨਾਵ=ਨਾਮ, ਅਗੰਮ=ਜਿਸ ਤਾਈਂ

ਪਹੁੰਚ ਨ ਹੋ ਸਕੇ, ਅਸੰਖ ਲੋਅ=

ਅਨੇਕਾਂ ਹੀ ਭਵਣ, ਅਖਰੀ=ਅੱਖਰਾਂ

ਦੀ ਰਾਹੀਂ ਹੀ, ਸਾਲਾਹ=ਸਿਫ਼ਤਿ,

ਗੁਣ ਗਾਹ=ਗੁਣਾਂ ਦੇ ਵਾਕਫ਼, ਬਾਣਿ=

ਬਾਣੀ,ਬੋਲੀ, ਅਖਰਾ ਸਿਰਿ=ਅੱਖਰਾਂ

ਦੀ ਰਾਹੀਂ ਹੀ, ਸੰਜੋਗੁ=ਭਾਗਾਂ ਦਾ ਲੇਖ,

ਵਖਾਣਿ=ਦੱਸਿਆ ਜਾ ਸਕਦਾ ਹੈ, ਜਿਨਿ=

ਜਿਸ ਅਕਾਲ ਪੁਰਖ ਨੇ, ਏਹਿ=ਸੰਜੋਗ ਦੇ

ਇਹ ਅੱਖਰ, ਤਿਸੁ ਸਿਰਿ=ਉਸ ਦੇ ਮੱਥੇ

ਉੱਤੇ, ਨਾਹਿ=ਨਹੀਂ ਹੈ, ਜਿਵ=ਜਿਸ ਤਰ੍ਹਾਂ,

ਤਿਵ ਤਿਵ=ਉਸੇ ਤਰ੍ਹਾਂ, ਪਾਹਿ=ਪਾ ਲੈਂਦੇ

ਹਨ, ਜੇਤਾ ਕੀਤਾ=ਇਹ ਸਾਰਾ ਸੰਸਾਰ ਜੋ

ਅਕਾਲ ਪੁਰਖ ਨੇ ਪੈਦਾ ਕੀਤਾ ਹੈ, ਤੇਤਾ=

ਉਹ ਸਾਰਾ, ਨਾਉ=ਨਾਮ,ਰੂਪ)

 

ਭਰੀਐ ਹਥੁ ਪੈਰੁ ਤਨੁ ਦੇਹ ॥

ਪਾਣੀ ਧੋਤੈ ਉਤਰਸੁ ਖੇਹ ॥

ਮੂਤ ਪਲੀਤੀ ਕਪੜੁ ਹੋਇ ॥

ਦੇ ਸਾਬੂਣੁ ਲਈਐ ਓਹੁ ਧੋਇ ॥

ਭਰੀਐ ਮਤਿ ਪਾਪਾ ਕੈ ਸੰਗਿ ॥

ਓਹੁ ਧੋਪੈ ਨਾਵੈ ਕੈ ਰੰਗਿ ॥

ਪੁੰਨੀ ਪਾਪੀ ਆਖਣੁ ਨਾਹਿ ॥

ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥

ਆਪੇ ਬੀਜਿ ਆਪੇ ਹੀ ਖਾਹੁ ॥

ਨਾਨਕ ਹੁਕਮੀ ਆਵਹੁ ਜਾਹੁ ॥੨੦॥

 

(ਭਰੀਐ=ਜੇ ਭਰ ਜਾਏ, ਤਨੁ=ਸਰੀਰ,

ਦੇਹ=ਸਰੀਰ, ਉਤਰਸ=ਉਤਰ ਜਾਂਦੀ ਹੈ,

ਮੂਤ ਪਲੀਤੀ=ਮੂਤਰ ਨਾਲ ਪਲੀਤ,ਕਪੜੁ=

ਕੱਪੜਾ,ਦੇ ਸਾਬੂਣੁ=ਸਾਬਣ ਲਾ ਕੇ, ਲਈਐ

ਧੋਇ=ਧੋ ਲਈਦਾ ਹੈ, ਮਤਿ=ਬੁੱਧ, ਧੋਪੈ=

ਧੁਪਦਾ ਹੈ, ਨਾਵੈ ਕੈ ਰੰਗਿ=ਅਕਾਲ ਪੁਰਖ

ਦੇ ਨਾਮ ਦੇ ਪ੍ਰੇਮ ਨਾਲ)

 

ਤੀਰਥੁ ਤਪੁ ਦਇਆ ਦਤੁ ਦਾਨੁ ॥

ਜੇ ਕੋ ਪਾਵੈ ਤਿਲ ਕਾ ਮਾਨੁ ॥

ਸੁਣਿਆ ਮੰਨਿਆ ਮਨਿ ਕੀਤਾ ਭਾਉ ॥

ਅੰਤਰਗਤਿ ਤੀਰਥਿ ਮਲਿ ਨਾਉ ॥

ਸਭਿ ਗੁਣ ਤੇਰੇ ਮੈ ਨਾਹੀ ਕੋਇ ॥

ਵਿਣੁ ਗੁਣ ਕੀਤੇ ਭਗਤਿ ਨ ਹੋਇ ॥

ਸੁਅਸਤਿ ਆਥਿ ਬਾਣੀ ਬਰਮਾਉ ॥

ਸਤਿ ਸੁਹਾਣੁ ਸਦਾ ਮਨਿ ਚਾਉ ॥

ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥

ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥

ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥

ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥

ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥

ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥

ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥

ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ ॥

ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥

ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥੨੧॥

 

(ਜੇ ਕੋ ਪਾਵੈ=ਜੇ ਕੋਈ ਮਨੁੱਖ ਪ੍ਰਾਪਤ ਕਰੇ, ਤਿਲ ਕਾ=

ਤਿਲ ਮਾਤਰ, ਦਤੁ=ਦਿੱਤਾ ਹੋਇਆ, ਅੰਤਰਗਤਿ ਤੀਰਥਿ=

ਅੰਦਰਲੇ ਤੀਰਥ ਉੱਤੇ, ਮਲਿ=ਮਲ ਮਲ ਕੇ, ਨਾਉ=

ਇਸ਼ਨਾਨ, ਵਿਣੁ ਗੁਣੁ ਕੀਤੇ=ਗੁਣ ਪੈਦਾ ਕਰਨ ਤੋਂ

ਬਿਨਾ, ਨ ਹੋਇ=ਨਹੀਂ ਹੋ ਸਕਦੀ, ਸੁਅਸਤਿ=ਜੈ

ਹੋਵੇ ਤੇਰੀ, ਬਰਮਾਉ=ਬ੍ਰਹਮਾ, ਸਤਿ=ਸਦਾ=ਥਿਰ,

ਸੁਹਾਣੁ=ਸੁਬਹਾਨ,ਸੋਹਣਾ, ਵੇਲ ਨ ਪਾਈਆ=ਸਮਾਂ

ਨਾ ਲੱਭਾ, ਪੰਡਤੀ=ਪੰਡਤਾਂ ਨੇ, ਜਿ=ਨਹੀਂ ਤਾਂ, ਲੇਖੁ

ਪੁਰਾਣੁ=ਪੁਰਾਣ-ਰੂਪ ਲੇਖ, ਕਾਦੀਆ=ਕਾਜ਼ੀਆਂ ਨੇ,

ਜਿ=ਨਹੀ ਤਾਂ, ਲਿਖਨਿ=ਲਿਖ ਦੇਂਦੇ, ਲੇਖੁ ਕੁਰਾਣੁ=

ਕੁਰਾਨ ਵਰਗਾ ਲੇਖ, ਜਾ ਕਰਤਾ=ਜਿਹੜਾ ਕਰਤਾਰ,

ਸਿਰਠੀ ਕਉ=ਜਗਤ ਨੂੰ, ਸਾਜੇ=ਪੈਦਾ ਕਰਦਾ ਹੈ,

ਆਪੇ ਸੋਈ=ਉਹ ਆਪ ਹੀ, ਕਿਵ ਕਰਿ=ਕਿਸ

ਤਰ੍ਹਾਂ। ਆਖਾ=ਮੈਂ ਆਖਾਂ, ਸਾਲਾਹੀ=ਮੈਂ ਸਾਲਾਹਾਂ,

ਵਰਨੀ=ਮੈਂ ਵਰਣਨ ਕਰਾਂ, ਸਭੁ ਕੋ=ਹਰੇਕ ਜੀਵ,

ਆਖਣਿ ਆਖੈ=ਆਖਣ ਨੂੰ ਤਾਂ ਆਖਦਾ ਹੈ, ਇਕ

ਦੂ ਇਕੁ ਸਿਆਣਾ=ਇਕ ਦੂਜੇ ਤੋਂ ਸਿਆਣਾ ਬਣ

ਬਣ ਕੇ, ਦੂ=ਤੋਂ, ਸਾਹਿਬੁ=ਮਾਲਕ, ਨਾਈ=

ਵਡਿਆਈ, ਜਾ ਕਾ=ਜਿਸ ਦਾ, ਜੇ ਕੋ=ਜੇ ਕੋਈ

ਮਨੁੱਖ, ਆਪੌ=ਆਪਣੇ ਆਪ ਤੋਂ, ਨ ਸੋਹੈ=ਸੋਭਦਾ

ਨਹੀਂ, ਅਗੈ ਗਇਆ=ਅਕਾਲ ਪੁਰਖ ਦੇ ਦਰ ਜਾ ਕੇ)

 

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥

ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥

ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥

ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥

ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥

 

(ਪਾਤਾਲਾ ਪਾਤਾਲ=ਪਾਤਾਲਾਂ ਦੇ ਹੇਠ ਹੋਰ ਪਾਤਾਲ

ਹਨ, ਆਗਾਸਾ ਆਗਾਸ=ਆਕਾਸ਼ਾਂ ਦੇ ਉੱਤੇ ਹੋਰ

ਆਕਾਸ਼ ਹਨ, ਓੜਕ=ਅਖ਼ੀਰ, ਭਾਲਿ ਥਕੇ=ਭਾਲ

ਕੇ ਥੱਕ ਗਏ ਹਨ, ਇਕ ਵਾਤ=ਇਕ ਗੱਲ, ਸਹਸ

ਅਠਾਰਹ=ਅਠਾਰਾਂ ਹਜ਼ਾਰ (ਆਲਮ), ਕਤੇਬਾ=

ਈਸਾਈ ਮਤ ਤੇ ਇਸਲਾਮ ਆਦਿਕ ਦੀਆਂ ਚਾਰ

ਕਿਤਾਬਾਂ: ਕੁਰਾਨ, ਅੰਜੀਲ, ਤੌਰੇਤ ਤੇ ਜ਼ੰਬੂਰ,

ਅਸੁਲੂ=ਮੁੱਢ, ਨੋਟ=ਇਹ ਅਰਬੀ ਬੋਲੀ ਦਾ ਲਫ਼ਜ਼

ਹੈ, ਅੱਖਰ ‘ਸ’ ਦਾ ਹੇਠਲਾ ( ੁ ) ਅਰਬੀ ਦਾ

ਅੱਖ਼ਰ ‘ਸੁਆਦ’ ਦੱਸਣ ਵਾਸਤੇ ਹੈ, ਇਕ ਧਾਤੁ=

ਇੱਕ ਅਕਾਲ ਪੁਰਖ, ਲੇਖਾ ਹੋਇ=ਜੇ ਲੇਖਾ ਹੋ ਸਕੇ,

ਲਿਖੀਐ=ਲਿਖ ਸਕੀਦਾ ਹੈ, ਲੇਖੈ ਵਿਣਾਸੁ=ਲੇਖੇ ਦਾ

ਖ਼ਾਤਮਾ, ਆਖੀਐ=ਆਖੀਦਾ ਹੈ, ਆਪੇ=ਉਹ ਆਪ

ਹੀ, ਜਾਣੈ=ਜਾਣਦਾ ਹੈ, ਆਪੁ=ਆਪਣੇ ਆਪ)

 

ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥

ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥

ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥

ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ॥੨੩॥

 

(ਸਾਲਾਹੀ=ਸਲਾਹੁਣ-ਜੋਗ ਪਰਮਾਤਮਾ, ਸਾਲਾਹਿ=

ਸਿਫ਼ਤਿ-ਸਾਲਾਹ ਕਰ ਕੇ, ਏਤੀ ਸੁਰਤਿ=ਇਤਨੀ ਸਮਝ,

ਨ ਪਾਈਆ=ਕਿਸੇ ਨੇ ਨਹੀਂ ਪਾਈ, ਅਤੈ=ਅਤੇ, ਵਾਹ=

ਵਹਿਣ, ਨਾਲੇ, ਸਮੁੰਦਿ=ਸਮੁੰਦਰ ਵਿਚ, ਨ ਜਾਣੀਅਹਿ=

ਨਹੀਂ ਜਾਣੇ ਜਾਂਦੇ,ਤੇ ਸਮੁੰਦਰ ਦੀ ਥਾਹ ਨਹੀਂ ਪਾ ਸਕਦੇ,

ਸਮੁੰਦ ਸਾਹ ਸੁਲਤਾਨ=ਸਮੁੰਦਰਾਂ ਦੇ ਪਾਤਿਸ਼ਾਹ ਤੇ ਸੁਲਤਾਨ,

ਗਿਰਹਾ ਸੇਤੀ=ਪਹਾੜਾਂ ਜੇਡੇ, ਤੁਲਿ=ਬਰਾਬਰ, ਨ ਹੋਵਨੀ=

ਨਹੀਂ ਹੁੰਦੇ, ਤਿਸੁ ਮਨਹੁ=ਉਹ ਕੀੜੀ ਦੇ ਮਨ ਵਿਚੋਂ, ਜੇ ਨ

ਵੀਸਰਹਿ=ਜੇ ਤੂੰ ਨਾਹ ਵਿਸਰ ਜਾਏਂ)

 

ਅੰਤੁ ਨ ਸਿਫਤੀ ਕਹਣਿ ਨ ਅੰਤੁ ॥

ਅੰਤੁ ਨ ਕਰਣੈ ਦੇਣਿ ਨ ਅੰਤੁ ॥

ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥

ਅੰਤੁ ਨ ਜਾਪੈ ਕਿਆ ਮਨਿ ਮੰਤੁ ॥

ਅੰਤੁ ਨ ਜਾਪੈ ਕੀਤਾ ਆਕਾਰੁ ॥

ਅੰਤੁ ਨ ਜਾਪੈ ਪਾਰਾਵਾਰੁ ॥

ਅੰਤ ਕਾਰਣਿ ਕੇਤੇ ਬਿਲਲਾਹਿ ॥

ਤਾ ਕੇ ਅੰਤ ਨ ਪਾਏ ਜਾਹਿ ॥

ਏਹੁ ਅੰਤੁ ਨ ਜਾਣੈ ਕੋਇ ॥

ਬਹੁਤਾ ਕਹੀਐ ਬਹੁਤਾ ਹੋਇ ॥

ਵਡਾ ਸਾਹਿਬੁ ਊਚਾ ਥਾਉ ॥

ਊਚੇ ਉਪਰਿ ਊਚਾ ਨਾਉ ॥

ਏਵਡੁ ਊਚਾ ਹੋਵੈ ਕੋਇ ॥

ਤਿਸੁ ਊਚੇ ਕਉ ਜਾਣੈ ਸੋਇ ॥

ਜੇਵਡੁ ਆਪਿ ਜਾਣੈ ਆਪਿ ਆਪਿ ॥

ਨਾਨਕ ਨਦਰੀ ਕਰਮੀ ਦਾਤਿ ॥੨੪॥

 

(ਸਿਫਤੀ=ਸਿਫ਼ਤਾਂ ਦਾ, ਕਰਣੈ=ਬਣਾਈ

ਹੋਈ ਕੁਦਰਤ ਦਾ, ਦੇਣਿ=ਦਾਤਾਂ ਦੇਣ ਨਾਲ,

ਨ ਜਾਪੈ=ਨਹੀਂ ਜਾਪਦਾ, ਮਨਿ=(ਅਕਾਲ

ਪੁਰਖ ਦੇ) ਮਨ ਵਿਚ, ਮੰਤੁ=ਸਲਾਹ, ਕੀਤਾ=

ਬਣਾਇਆ ਹੋਇਆ, ਆਕਾਰੁ=ਇਹ ਜਗਤ

ਜੋ ਦਿੱਸ ਰਿਹਾ ਹੈ, ਪਾਰਾਵਾਰੁ=ਪਾਰਲਾ ਤੇ

ਉਰਲਾ ਬੰਨਾ, ਅੰਤ ਕਾਰਣਿ=ਹੱਦ-ਬੰਨਾ

ਲੱਭਣ ਲਈ, ਕੇਤੇ=ਕਈ ਮਨੁੱਖ, ਬਿਲਲਾਹਿ=

ਵਿਲਕਦੇ ਹਨ,ਤਰਲੇ ਲੈਂਦੇ ਹਨ, ਤਾ ਕੇ ਅੰਤ=

ਉਸ ਅਕਾਲ ਪੁਰਖ ਦੇ ਹੱਦ-ਬੰਨੇ, ਨ ਪਾਏ

ਜਾਹਿ=ਲੱਭੇ ਨਹੀਂ ਜਾ ਸਕਦੇ, ਏਹੁ ਅੰਤ=

ਇਹ ਹੱਦ=ਬੰਨਾ, ਬਹੁਤਾ ਕਹੀਐ=ਜਿਉਂ

ਜਿਉਂ ਅਕਾਲ ਪੁਰਖ ਨੂੰ ਵੱਡਾ ਆਖੀਏ,

ਬਹੁਤਾ ਹੋਇ=ਤਿਉਂ ਤਿਉਂ ਉਹ ਹੋਰ ਵੱਡਾ,

ਥਾਉ=ਅਕਾਲ ਪੁਰਖ ਦੇ ਨਿਵਾਸ ਦਾ ਟਿਕਾਣਾ,

ਉਚੇ ਉਪਰਿ ਊਚਾ=ਉੱਚੇ ਤੋਂ ਉੱਚਾ, ਨਾਉ=

ਨਾਮਣਾ,ਵਡਿਆਈ, ਏਵਡੁ=ਇਤਨਾ ਵੱਡਾ,

ਹੋਵੈ ਕੋਇ=ਜੇ ਕੋਈ ਮਨੁੱਖ ਹੋਵੇ, ਤਿਸੁ ਊਚੇ

ਕਉ=ਉਸ ਉੱਚੇ ਅਕਾਲ ਪੁਰਖ ਨੂੰ, ਸੋਇ=

ਉਹ ਮਨੁੱਖ ਹੀ, ਜੇਵਡੁ=ਜੇਡਾ ਵੱਡਾ, ਜਾਣੈ=

ਜਾਣਦਾ ਹੈ, ਆਪਿ ਆਪਿ=ਕੇਵਲ ਆਪ ਹੀ,

ਨਦਰੀ=ਮਿਹਰ ਦੀ ਨਜ਼ਰ ਕਰਨ ਵਾਲਾ ਹਰੀ,

ਕਰਮੀ=ਕਰਮ ਨਾਲ,ਬਖ਼ਸ਼ਸ਼ ਨਾਲ, ਦਾਤਿ=

ਬਖ਼ਸ਼ਸ਼)

 

ਬਹੁਤਾ ਕਰਮੁ ਲਿਖਿਆ ਨਾ ਜਾਇ ॥

ਵਡਾ ਦਾਤਾ ਤਿਲੁ ਨ ਤਮਾਇ ॥

ਕੇਤੇ ਮੰਗਹਿ ਜੋਧ ਅਪਾਰ ॥

ਕੇਤਿਆ ਗਣਤ ਨਹੀ ਵੀਚਾਰੁ ॥

ਕੇਤੇ ਖਪਿ ਤੁਟਹਿ ਵੇਕਾਰ ॥

ਕੇਤੇ ਲੈ ਲੈ ਮੁਕਰੁ ਪਾਹਿ ॥

ਕੇਤੇ ਮੂਰਖ ਖਾਹੀ ਖਾਹਿ ॥

ਕੇਤਿਆ ਦੂਖ ਭੂਖ ਸਦ ਮਾਰ ॥

ਏਹਿ ਭਿ ਦਾਤਿ ਤੇਰੀ ਦਾਤਾਰ ॥

ਬੰਦਿ ਖਲਾਸੀ ਭਾਣੈ ਹੋਇ ॥

ਹੋਰੁ ਆਖਿ ਨ ਸਕੈ ਕੋਇ ॥

ਜੇ ਕੋ ਖਾਇਕੁ ਆਖਣਿ ਪਾਇ ॥

ਓਹੁ ਜਾਣੈ ਜੇਤੀਆ ਮੁਹਿ ਖਾਇ ॥

ਆਪੇ ਜਾਣੈ ਆਪੇ ਦੇਇ ॥

ਆਖਹਿ ਸਿ ਭਿ ਕੇਈ ਕੇਇ ॥

ਜਿਸ ਨੋ ਬਖਸੇ ਸਿਫਤਿ ਸਾਲਾਹ ॥

ਨਾਨਕ ਪਾਤਿਸਾਹੀ ਪਾਤਿਸਾਹੁ ॥੨੫॥

 

(ਕਰਮੁ=ਬਖ਼ਸ਼ਸ਼, ਤਿਲੁ=ਤਿਲ ਜਿਤਨੀ,

ਤਮਾਇ=ਲਾਲਚ, ਜੋਧ ਅਪਾਰ=ਅਪਾਰ ਜੋਧੇ,

ਕੇਤਿਆ=ਕਈਆਂ ਦੀ, ਵੇਕਾਰ=ਵਿਕਾਰਾਂ ਵਿਚ,

ਖਪਿ ਤੁਟਹਿ=ਖਪ ਖਪ ਕੇ ਨਾਸ ਹੁੰਦੇ ਹਨ, ਕੇਤੇ=

ਬੇਅੰਤ ਜੀਵ, ਮੁਕਰੁ ਪਾਹਿ=ਮੁਕਰ ਪੈਂਦੇ ਹਨ,

ਖਾਹੀ ਖਾਹਿ=ਖਾਂਦੇ ਹਨ, ਸਦ=ਸਦਾ, ਦਾਤਿ=

ਬਖ਼ਸ਼ਸ਼, ਦਾਤਾਰ=ਹੇ ਦੇਣਹਾਰ ਅਕਾਲ ਪੁਰਖ,

ਬੰਦਿ=ਬੰਦੀ ਤੋਂ,ਮਾਇਆ ਦੇ ਮੋਹ ਤੋਂ, ਖਲਾਸੀ=

ਮੁਕਤੀ,ਛੁਟਕਾਰਾ, ਭਾਣੈ=ਅਕਾਲ ਪੁਰਖ ਦੀ

ਰਜ਼ਾ ਵਿਚ ਤੁਰਿਆਂ, ਹੋਰੁ=ਭਾਣੇ ਦੇ ਉਲਟ

ਕੋਈ ਹੋਰ ਤਰੀਕਾ, ਕੋਇ=ਕੋਈ ਮਨੁੱਖ,

ਖਾਇਕੁ=ਕੱਚਾ ਮਨੁੱਖ,ਮੂਰਖ, ਜੇਤੀਆ=

ਜਿਤਨੀਆਂ (ਚੋਟਾਂ), ਮੁਹਿ=ਮੂੰਹ ਉੱਤੇ,

ਖਾਇ=ਖਾਂਦਾ ਹੈ, ਸਿ ਭਿ=ਇਹ ਗੱਲ ਭੀ,

ਕੇਈ ਕੇਇ=ਕਈ ਮਨੁੱਖ)

 

ਅਮੁਲ ਗੁਣ ਅਮੁਲ ਵਾਪਾਰ ॥

ਅਮੁਲ ਵਾਪਾਰੀਏ ਅਮੁਲ ਭੰਡਾਰ ॥

ਅਮੁਲ ਆਵਹਿ ਅਮੁਲ ਲੈ ਜਾਹਿ ॥

ਅਮੁਲ ਭਾਇ ਅਮੁਲਾ ਸਮਾਹਿ ॥

ਅਮੁਲੁ ਧਰਮੁ ਅਮੁਲੁ ਦੀਬਾਣੁ ॥

ਅਮੁਲੁ ਤੁਲੁ ਅਮੁਲੁ ਪਰਵਾਣੁ ॥

ਅਮੁਲੁ ਬਖਸੀਸ ਅਮੁਲੁ ਨੀਸਾਣੁ ॥

ਅਮੁਲੁ ਕਰਮੁ ਅਮੁਲੁ ਫੁਰਮਾਣੁ ॥

ਅਮੁਲੋ ਅਮੁਲੁ ਆਖਿਆ ਨ ਜਾਇ ॥

ਆਖਿ ਆਖਿ ਰਹੇ ਲਿਵ ਲਾਇ ॥

ਆਖਹਿ ਵੇਦ ਪਾਠ ਪੁਰਾਣ ॥

ਆਖਹਿ ਪੜੇ ਕਰਹਿ ਵਖਿਆਣ ॥

ਆਖਹਿ ਬਰਮੇ ਆਖਹਿ ਇੰਦ ॥

ਆਖਹਿ ਗੋਪੀ ਤੈ ਗੋਵਿੰਦ ॥

ਆਖਹਿ ਈਸਰ ਆਖਹਿ ਸਿਧ ॥

ਆਖਹਿ ਕੇਤੇ ਕੀਤੇ ਬੁਧ ॥

ਆਖਹਿ ਦਾਨਵ ਆਖਹਿ ਦੇਵ ॥

ਆਖਹਿ ਸੁਰਿ ਨਰ ਮੁਨਿ ਜਨ ਸੇਵ ॥

ਕੇਤੇ ਆਖਹਿ ਆਖਣਿ ਪਾਹਿ ॥

ਕੇਤੇ ਕਹਿ ਕਹਿ ਉਠਿ ਉਠਿ ਜਾਹਿ ॥

ਏਤੇ ਕੀਤੇ ਹੋਰਿ ਕਰੇਹਿ ॥

ਤਾ ਆਖਿ ਨ ਸਕਹਿ ਕੇਈ ਕੇਇ ॥

ਜੇਵਡੁ ਭਾਵੈ ਤੇਵਡੁ ਹੋਇ ॥

ਨਾਨਕ ਜਾਣੈ ਸਾਚਾ ਸੋਇ ॥

ਜੇ ਕੋ ਆਖੈ ਬੋਲੁਵਿਗਾੜੁ ॥

ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ ॥੨੬॥

(ਈਸਰ=ਸ਼ਿਵ, ਕੇਤੇ=ਬੇਅੰਤ, ਬੁਧ=ਮਹਾਤਮਾ ਬੁੱਧ,

ਦਾਨਵ=ਰਾਖਸ਼, ਦੇਵ=ਦੇਵਤੇ, ਸੁਰਿ ਨਰ=ਸੁਰਾਂ ਦੇ

ਸੁਭਾਉ ਵਾਲੇ ਮਨੁੱਖ, ਮੁਨਿ ਜਨ=ਮੁਨੀ ਲੋਕ, ਕਹਿ

ਕਹਿ=ਆਖ ਆਖ ਕੇ, ਏਤੇ ਕੀਤੇ=ਇਤਨੇ ਜੀਵ

ਪੈਦਾ ਕੀਤੇ ਹੋਏ, ਜੇਵਡੁ=ਜੇਡਾ ਵੱਡਾ, ਭਾਵੈ=ਚਾਹੁੰਦਾ

ਹੈ, ਤੇਵਡੁ=ਓਡਾ ਵੱਡਾ, ਸਾਚਾ ਸੋਇ=ਉਹ ਸਦਾ=ਥਿਰ

ਰਹਿਣ ਵਾਲਾ ਅਕਾਲ ਪੁਰਖ, ਬੋਲੁ ਵਿਗਾੜੁ=ਬੜਬੋਲਾ)

 

ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥

ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ ॥

ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ ॥

ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥

ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ ॥

ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ ॥

ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ ॥

ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ ॥

ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ॥

ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ ॥

ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ ॥

ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥

ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ॥

ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ ॥

ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥

ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ ॥

ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥

ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥

ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥

ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ॥

ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ ॥

ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ ॥੨੭॥

 

(ਕੇਹਾ=ਕਿਹੋ ਜਿਹਾ, ਸਮਾਲੇ=ਤੂੰ ਸੰਭਾਲ ਕੀਤੀ ਹੈ, ਨਾਦ=

ਆਵਾਜ਼,ਸ਼ਬਦ,ਰਾਗ, ਵਾਵਣਹਾਰੇ=ਵਜਾਉਣ ਵਾਲੇ, ਪਰੀ=

ਰਾਗਣੀ, ਸਿਉ=ਸਮੇਤ, ਕਹੀਅਨਿ=ਕਹੀਦੇ ਹਨ, ਤੁਹਨੋ=

ਤੈਨੂੰ, ਰਾਜਾ ਧਰਮੁ=ਧਰਮ=ਰਾਜ, ਚਿਤੁ ਗੁਪਤੁ=ਉਹ ਲੋਕ

ਜੋ ਜਮ-ਲੋਕ ਵਿਚ ਰਹਿ ਕੇ ਸੰਸਾਰ ਦੇ ਜੀਵਾਂ ਦੇ ਚੰਗੇ-ਮੰਦ

ਕਰਮਾਂ ਦਾ ਲੇਖਾ ਲਿਖਦੇ ਹਨ, ਬੈਸੰਤਰੁ=ਅੱਗ, ਈਸਰੁ=ਸ਼ਿਵ,

ਬਰਮਾ=ਬ੍ਰਹਮਾ, ਇੰਦ=ਇੰਦਰ ਦੇਵਤ, ਇਦਾਸਣਿ=

(ਇਦ-ਆਸਣਿ), ਇੰਦਰ ਦੇ ਆਸਣ ਉੱਤੇ, ਸਤੀ=ਦਾਨੀ,

ਵੀਰ ਕਰਾਰੇ=ਤਕੜੇ ਸੂਰਮੇ, ਰਖੀਸਰ=(ਰਿਖੀ ਈਸਰ),

ਵੱਡੇ ਵੱਡੇ ਰਿਖੀ, ਮਛ=ਮਾਤ ਲੋਕ ਵਿਚ, ਪਇਆਲੇ=

ਪਤਾਲ ਵਿਚ, ਅਠ ਸਠਿ=ਅਠਾਹਠ ਤੀਰਥ, ਜੋਧ=ਜੋਧ

ਮਹਾ ਬਲ=ਵੱਡੇ ਬਲ ਵਾਲੇ, ਸੂਰਾ=ਸੂਰਮੇ, ਖਾਣੀ ਚਾਰੇ=

ਚਾਰੇ ਖਾਣੀਆਂ, ਅੰਡਜ, ਜੇਰਜ, ਸ੍ਵੇਤਜ, ਉਤਭੁਜ, ਖੰਡ=

ਟੋਟਾ, ਮੰਡਲ=ਚੱਕਰ, ਬ੍ਰਹਿਮੰਡ ਦਾ ਇਕ ਚੱਕਰ, ਵਰਭੰਡਾ=

ਸਾਰੀ ਸ੍ਰਿਸ਼ਟੀ, ਕਰਿ ਕਰਿ=ਬਣਾ ਕੇ, ਧਾਰੇ=ਟਿਕਾਏ ਹੋਏ,

ਸੇਈ=ਉਹੀ ਜੀਵ, ਰਤੇ=ਰੰਗੇ ਹੋਏ, ਰਸਾਲੇ=(ਰਸ+ਆਲਯ)

ਰਸ ਦੇ ਘਰ,ਰਸੀਏ, ਕਿਆ ਵੀਚਾਰੇ=ਕੀਹ ਵਿਚਾਰ ਕਰੇ,

ਨਾਈ=ਵਡਿਆਈ, ਹੋਸੀ=ਹੋਵੇਗਾ, ਜਾਇ ਨ=ਜੰਮਦਾ ਨਹੀਂ,

ਰੰਗੀ ਰੰਗੀ=ਰੰਗਾਂ ਰੰਗਾਂ ਦੀ, ਭਾਤੀ=ਕਈ ਕਿਸਮਾਂ ਦੀ,

ਜਿਨਸੀ=ਕਈ ਜਿਨਸਾਂ ਦੀ, ਵਡਿਆਈ=ਰਜ਼ਾ, ਸਾਹਾ

ਪਾਤਿ ਸਾਹਿਬੁ=ਸ਼ਾਹਾਂ ਦਾ ਪਾਤਿਸ਼ਾਹ, ਰਜਾਈ=ਅਕਾਲ

ਪੁਰਖ ਦੀ ਰਜ਼ਾ ਵਿਚ)

 

ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥

ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥

ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥

ਆਦੇਸੁ ਤਿਸੈ ਆਦੇਸੁ ॥

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੮॥

(ਮੁੰਦਾ=ਮੁੰਦਰਾਂ, ਸਰਮੁ=ਉੱਦਮ,ਮਿਹਨਤ, ਪਤੁ=ਪਾਤ੍ਰ,ਖੱਪਰ, ਕਰਹਿ=

ਜੇ ਤੂੰ ਬਣਾਏਂ, ਬਿਭੂਤਿ=ਗੋਹਿਆਂ ਦੀ ਸੁਆਹ, ਖਿੰਥਾ=ਗੋਦੜੀ, ਕਾਲੁ=

ਮੌਤ, ਕੁਆਰੀ ਕਾਇਆ=ਕੁਆਰਾ ਸਰੀਰ, ਵਿਕਾਰਾਂ ਤੋਂ ਬਚਿਆ ਸਰੀਰ,

ਜੁਗਤਿ=ਜੋਗ ਮੱਤ ਦੀ ਰਹਿਤ, ਪਰਤੀਤ=ਸ਼ਰਧਾ,ਯਕੀਨ)

 

ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ ॥

ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥

ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥

ਆਦੇਸੁ ਤਿਸੈ ਆਦੇਸੁ ॥

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੯॥

 

(ਭੁਗਤਿ=ਚੂਰਮਾ, ਭੰਡਾਰਣਿ=ਭੰਡਾਰਾ ਵਰਤਾਣ ਵਾਲੀ, ਘਟਿ ਘਟਿ=

ਹਰੇਕ ਸਰੀਰ ਵਿਚ, ਨਾਦ=ਸ਼ਬਦ (ਜੋਗੀ ਭੰਡਾਰਾ ਖਾਣ ਵੇਲੇ ਇਕ

ਨਾਦੀ ਵਜਾਂਦੇ ਹਨ, ਜੋ ਉਹਨਾਂ ਆਪਣੇ ਗਲ ਵਿਚ ਲਟਕਾਈ ਹੁੰਦੀ

ਹੈ), ਆਪਿ=ਅਕਾਲ ਪੁਰਖ ਆਪ, ਨਾਥੀ=ਨੱਥੀ ਹੋਈ,ਵੱਸ ਵਿਚ,

ਰਿਧਿ=ਪਰਤਾਪ,ਵਡਿਆਈ, ਸਿਧਿ=ਜੋਗੀਆਂ ਵਿਚ ਅੱਠ ਵੱਡੀਆਂ

ਸਿੱਧੀਆਂ ਮੰਨੀਆਂ ਗਈਆਂ ਹਨ ‘ਸਿਧਿ ਦੇ ਅਖਰੀ ਅਰਥ ਹਨ

‘ਸਫ਼ਲਤਾ’ ਕਰਾਮਾਤ (ਅੱਠ ਸਿੱਧੀਆਂ ਇਹ ਹਨ:= ‘ਅਣਿਮਾ,

ਲਘਿਮਾ, ਪ੍ਰਾਪਤੀ, ਪ੍ਰਾਕਾਮਯ, ਮਹਿਮਾ, ਈਸ਼ਿੱਤ੍ਰ, ਵਸ਼ਿਤ੍ਰ,

ਕਾਮਾਵਸਾਇਤਾ; ਅਣਿਮਾ=ਇਕ ਅਣੂ ਜਿੰਨਾ ਛੋਟਾ ਬਣਨਾ,

ਲਘਿਮਾ=ਬਹੁਤ ਹੀ ਹੌਲੇ ਭਾਰ ਦਾ ਹੋ ਜਾਣਾ, ਪ੍ਰਾਪਤੀ=ਹਰੇਕ

ਪਦਾਰਥ ਪ੍ਰਾਪਤ ਕਰਨ ਦੀ ਸਮਰਥਾ, ਪ੍ਰਾਕਾਮਯ=ਸੁਤੰਤਰ

ਮਰਜ਼ੀ, ਮਹਿਮਾ=ਆਪਣੇ ਆਪ ਨੂੰ ਜਿਤਨਾ ਚਾਹੇ ਉਤਨਾ

ਵੱਡਾ ਬਣਾਉਣ ਦੀ ਤਾਕਤ, ਈਸ਼ਿੱਤ੍ਰ=ਪ੍ਰਭਤਾ, ਵਸ਼ਿਤ੍ਰ=ਦੂਜੇ

ਨੂੰ ਆਪਣੇ ਵੱਸ ਵਿਚ ਕਰ ਲੈਣਾ, ਕਾਮਾਵਾਸਾਇਤਾ=ਕਾਮ

ਆਦਿਕ ਵਿਕਾਰਾਂ ਨੂੰ ਕਾਬੂ ਵਿਚ ਰੱਖਣ ਦਾ ਬਲ), ਅਵਰਾ=

ਹੋਰ, ਸਾਦ=ਸੁਆਦ,ਚਸਕ, ਸੰਜੋਗੁ=ਮੇਲ, ਵਿਜੋਗੁ=ਵਿਛੋੜਾ,

ਚਲਾਵਹਿ=ਚਲਾ ਰਹੇ ਹਨ, ਲੇਖੇ=ਕੀਤੇ ਕਰਮਾਂ ਦੇ ਲੇਖੇ

ਅਨੁਸਾਰ, ਆਵਹਿ=ਆਉਂਦੇ ਹਨ)

 

ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥

ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥

ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥

ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥

ਆਦੇਸੁ ਤਿਸੈ ਆਦੇਸੁ ॥

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੦॥

 

(ਏਕਾ=ਇਕੱਲੀ ਮਾਈ,ਮਾਇਆ, ਜੁਗਤਿ=ਜੁਗਤੀ ਨਾਲ,

ਤਰੀਕੇ ਨਾਲ, ਵਿਆਈ=ਪ੍ਰਸੂਤ ਹੋਈ, ਤਿਨਿ= ਤਿੰਨ, ਪਰਵਾਣੁ=

ਪਰਤੱਖ, ਸੰਸਾਰੀ=ਘਰਬਾਰੀ, ਭੰਡਾਰੀ=ਭੰਡਾਰੇ ਦਾ ਮਾਲਕ,

ਲਾਏ=ਲਾਉਂਦਾ ਹੈ, ਦੀਬਾਣੁ=ਦਰਬਾਰ,ਕਚਹਿਰੀ, ਜਿਵ=ਜਿਵੇਂ,

ਤਿਸੁ=ਉਸ ਅਕਾਲ ਪੁਰਖ ਨੂੰ, ਨਦਰਿ ਨ ਆਵੈ=ਦਿਸਦਾ ਨਹੀਂ

ਵਿਡਾਣੁ=ਅਸਚਰਜ ਕੌਤਕ)

 

ਆਸਣੁ ਲੋਇ ਲੋਇ ਭੰਡਾਰ ॥

ਜੋ ਕਿਛੁ ਪਾਇਆ ਸੁ ਏਕਾ ਵਾਰ ॥

ਕਰਿ ਕਰਿ ਵੇਖੈ ਸਿਰਜਣਹਾਰੁ ॥

ਨਾਨਕ ਸਚੇ ਕੀ ਸਾਚੀ ਕਾਰ ॥

ਆਦੇਸੁ ਤਿਸੈ ਆਦੇਸੁ ॥

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੧॥

 

(ਆਸਣੁ=ਟਿਕਾਣਾ, ਲੋਇ ਲੋਇ=ਹਰੇਕ ਭਵਨ ਵਿਚ, ਕਰਿ

ਕਰਿ=(ਜੀਵਾਂ ਨੂੰ) ਪੈਦਾ ਕਰ ਕ, ਵੇਖੈ=ਸੰਭਾਲ ਕਰਦਾ ਹੈ,

ਸਿਰਜਣਹਾਰੁ=ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ,

ਸਾਚੀ=ਸਦਾ ਅਟੱਲ ਰਹਿਣ ਵਾਲੀ)

 

ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥

ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥

ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥

ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥

ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥੩੨॥

 

(ਇਕ ਦੂ ਜੀਭੌ=ਇਕ ਜੀਭ ਤੋਂ, ਹੋਹਿ=ਹੋ ਜਾਣ,

ਗੇੜਾ=ਫੇਰੇ,ਚੱਕਰ, ਆਖੀਅਹਿ=ਆਖੇ ਜਾਣ, ਏਕੁ

ਨਾਮੁ ਜਗਦੀਸ=ਜਗਦੀਸ ਦਾ ਇਕ ਨਾਮ, ਜਗਦੀਸ,

ਏਤੁ ਰਾਹਿ=ਇਸ ਰਸਤੇ ਵਿਚ,ਪਤਿ ਪਵੜੀਆ=ਪਤੀ

ਦੀਆਂ ਪਉੜੀਆਂ, ਚੜੀਐ=ਚੜ੍ਹੀਦਾ ਹੈ, ਹੋਇ ਇਕੀਸ=

ਇਕ ਰੂਪ ਹੋ ਕੇ, ਸੁਣਿ=ਸੁਣਿ ਕ, ਕੀਟਾ=ਕੀੜਿਆਂ ਨੂੰ,

ਨਦਰੀ=ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਨਾਲ, ਕੂੜੈ=

ਕੂੜੇ ਮਨੁੱਖ ਦੀ, ਕੂੜੀ ਠਸਿ=ਝੂਠੀ ਗੱਪ)

 

ਆਖਣਿ ਜੋਰੁ ਚੁਪੈ ਨਹ ਜੋਰੁ ॥

ਜੋਰੁ ਨ ਮੰਗਣਿ ਦੇਣਿ ਨ ਜੋਰੁ ॥

ਜੋਰੁ ਨ ਜੀਵਣਿ ਮਰਣਿ ਨਹ ਜੋਰੁ ॥

ਜੋਰੁ ਨ ਰਾਜਿ ਮਾਲਿ ਮਨਿ ਸੋਰੁ ॥

ਜੋਰੁ ਨ ਸੁਰਤੀ ਗਿਆਨਿ ਵੀਚਾਰਿ ॥

ਜੋਰੁ ਨ ਜੁਗਤੀ ਛੁਟੈ ਸੰਸਾਰੁ ॥

ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥

ਨਾਨਕ ਉਤਮੁ ਨੀਚੁ ਨ ਕੋਇ ॥੩੩॥

 

(ਆਖਣਿ=ਆਖਣ ਵਿਚ, ਚੁਪੈ=ਚੁਪ ਵਿਚ,

ਜੋਰੁ=ਸਮਰਥਾ, ਸੋਰੁ=ਰੌਲਾ,ਫੂੰ=ਫਾਂ, ਸੁਰਤੀ=

ਸੁਰਤ ਵਿਚ,ਆਤਮਕ ਜਾਗ ਵਿਚ, ਛੁਟੈ=

ਮੁਕਤ ਹੁੰਦਾ ਹੈ, ਮੁੱਕ ਜਾਂਦਾ ਹੈ, ਕਰਿ ਵੇਖੈ=

(ਸ੍ਰਿਸ਼ਟੀ ਨੂੰ) ਰਚ ਕੇ ਸੰਭਾਲ ਕਰ ਰਿਹਾ ਹੈ,

ਸੋਇ=ਉਹੀ ਅਕਾਲ ਪੁਰਖ)

 

ਰਾਤੀ ਰੁਤੀ ਥਿਤੀ ਵਾਰ ॥

ਪਵਣ ਪਾਣੀ ਅਗਨੀ ਪਾਤਾਲ ॥

ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥

ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥

ਤਿਨ ਕੇ ਨਾਮ ਅਨੇਕ ਅਨੰਤ ॥

ਕਰਮੀ ਕਰਮੀ ਹੋਇ ਵੀਚਾਰੁ ॥

ਸਚਾ ਆਪਿ ਸਚਾ ਦਰਬਾਰੁ ॥

ਤਿਥੈ ਸੋਹਨਿ ਪੰਚ ਪਰਵਾਣੁ ॥

ਨਦਰੀ ਕਰਮਿ ਪਵੈ ਨੀਸਾਣੁ ॥

ਕਚ ਪਕਾਈ ਓਥੈ ਪਾਇ ॥

ਨਾਨਕ ਗਇਆ ਜਾਪੈ ਜਾਇ ॥੩੪॥

 

(ਰਾਤੀ=ਰਾਤਾਂ, ਰੁਤੀ=ਰੁਤਾਂ, ਥਿਤੀ=

ਥਿਤਾਂ, ਵਾਰ=ਦਿਹਾੜੇ, ਪਵਣ=ਸਭ

ਪ੍ਰਕਾਰ ਦੀ ਹਵਾ, ਤਿਸੁ ਵਿਚਿ=ਇਹਨਾਂ

ਸਾਰਿਆਂ ਦੇ ਸਮੁਦਾਇ ਵਿਚ, ਥਾਪਿ ਰਖੀ=

ਥਾਪ ਕੇ ਰਖ ਦਿਤੀ ਹੈ, ਧਰਮਸਾਲ=ਧਰਮ

ਕਮਾਣ ਦਾ ਅਸਥਾਨ, ਤਿਸੁ ਵਿਚਿ=ਉਸ

ਧਰਤੀ ਉਤੇ, ਜੀਅ ਜੁਗਤਿ=ਜੀਵਾਂ ਦੀ

ਜੁਗਤੀ ਰਹਿਣ ਦੀ ਜੁਗਤੀ, ਕੇ ਰੰਗ=

ਕਈ ਰੰਗਾਂ ਦੇ, ਕਰਮੀ ਕਰਮੀ=ਜੀਵਾਂ

ਦੇ ਕੀਤੇ ਕਰਮਾਂ ਅਨੁਸਾਰ, ਤਿਥੈ=ਅਕਾਲ

ਪੁਰਖ ਦੇ ਦਰਬਾਰ ਵਿਚ, ਸੋਹਨਿ=ਸੋਭਦੇ

ਹਨ, ਪਰਵਾਣੁ=ਪਰਤਖ ਤੌਰ ‘ਤੇ, ਨਦਰੀ

ਕਰਮਿ=ਅਕਾਲ ਪੁਰਖ ਦੀ ਬਖ਼ਸ਼ਸ਼ ਨਾਲ,

ਪਵੈ ਨੀਸਾਣੁ=ਵਡਿਆਈ ਦਾ ਚਿਹਨ ਚਮਕ

ਪੈਂਦਾ ਹੈ, ਕਚ=ਕਚਿਆਈ, ਪਕਾਈ=

ਪਕਿਆਈ, ਓਥੈ=ਅਕਾਲ ਪੁਰਖ ਦੀ

ਦਰਗਾਹ ਵਿਚ, ਪਾਇ=ਪਾਈ ਜਾਂਦੀ ਹੈ,

ਗਇਆ=ਜਾ ਕੇ ਹੀ, ਜਾਪੈ ਜਾਇ=

ਜਾਣਿਆ ਜਾਂਦਾ ਹੈ)

 

ਧਰਮ ਖੰਡ ਕਾ ਏਹੋ ਧਰਮੁ ॥

ਗਿਆਨ ਖੰਡ ਕਾ ਆਖਹੁ ਕਰਮੁ ॥

ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥

ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥

ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥

ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥

ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥

ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥

ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥

ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥੩੫॥

 

(ਧਰਮੁ=ਮੰਤਵ, ਆਖਹੁ=ਦੱਸੋ, ਕਰਮ=ਕੰਮ, ਏਹੋ=ਇਹੀ

ਜੋ ਉਪਰ ਦਸਿਆ ਗਿਆ ਹੈ, ਕੇਤੇ=ਕਈ, ਬੇਅੰਤ ਵੈਸੰਤਰ=

ਅਗਨੀਆਂ, ਮਹੇਸ=ਸ਼ਿਵ, ਬਰਮੇ=ਕਈ ਬ੍ਰਹਮਾ, ਘਾੜਤਿ

ਘੜੀਅਹਿ=ਘਾੜਤ ਵਿਚ ਘੜੀਦੇ ਹਨ, ਕੇ ਵੇਸ=ਕਈ ਵੇਸਾਂ

ਦੇ, ਕੇਤੀਆ=ਕਈ, ਕਰਮ ਭੂਮੀ=ਕੰਮ ਕਰਨ ਦੀਆਂ ਭੂਮੀਆਂ,

ਮੇਰ=ਮੇਰੁ ਪਰਬਤ, ਧੂ=ਧਰੂ ਭਗਤ, ਉਪਦੇਸ਼=ਉਹਨਾਂ ਧਰੂ

ਭਗਤਾਂ ਦੇ ਉਪਦੇਸ਼, ਇੰਦ=ਇੰਦਰ ਦੇਵਤ, ਚੰਦ=ਚੰਦਰਮਾ,

ਸੂਰ=ਸੂਰਜ ਮੰਡਲ, ਦੇਸ=ਭਵਣ-ਚਕੱਰ, ਬੁਧ=ਬੁਧ ਅਵਤਾਰ,

ਦੇਵੀ ਵੇਸ=ਦੇਵੀਆਂ ਦੇ ਪਹਿਰਾਵੇ, ਦਾਨਵ=ਰਾਖਸ਼, ਮੁਨਿ=

ਮੋਨ-ਧਾਰੀ ਰਿਸ਼ੀ, ਰਤਨ ਸੁਮੰਦ=ਰਤਨ ਅਤੇ ਸਮੁੰਦਰ,

ਪਾਤ=ਪਾਤਸ਼ਾਹ, ਨਰਿੰਦ=ਰਾਜੇ, ਸੁਰਤੀ=ਸੁਰਤਾਂ, ਲਿਵ)

 

ਗਿਆਨ ਖੰਡ ਮਹਿ ਗਿਆਨੁ ਪਰਚੰਡੁ ॥

ਤਿਥੈ ਨਾਦ ਬਿਨੋਦ ਕੋਡ ਅਨੰਦੁ ॥

ਸਰਮ ਖੰਡ ਕੀ ਬਾਣੀ ਰੂਪੁ ॥

ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ ॥

ਤਾ ਕੀਆ ਗਲਾ ਕਥੀਆ ਨਾ ਜਾਹਿ ॥

ਜੇ ਕੋ ਕਹੈ ਪਿਛੈ ਪਛੁਤਾਇ ॥

ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥

ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ॥੩੬॥

 

(ਮਹਿ=ਵਿਚ, ਪਰਚੰਡ=ਤੇਜ਼, ਤਿਥੈ=ਉਸ

ਗਿਆਨ ਖੰਡ ਵਿਚ, ਨਾਦ=ਰਾਗ, ਬਿਨੋਦ=

ਤਮਾਸ਼ੇ ਕੋਡ=ਕੌਤਕ, ਅਨੰਦੁ=ਸੁਆਦ,

ਸਰਮ ਖੰਡ ਕੀ=ਉਦਮ ਅਵਸਥਾ ਦੀ,

ਬਾਣੀ=ਬਨਾਵਟ, ਰੂਪ=ਸੁੰਦਰਤਾ, ਤਿਥੈ=

ਇਸ ਮਿਹਨਤ ਵਾਲੀ ਅਵਸਥਾ ਵਿਚ,

ਘਾੜਤਿ ਘੜੀਐ=ਘਾੜਤ ਵਿਚ ਘੜਿਆ

ਜਾਂਦਾ ਹੈ, ਬਹੁਤੁ ਅਨੂਪੁ=ਬਹੁਤ ਸੋਹਣਾ,

ਤਾ ਕੀਆ=ਉਸ ਅਵਸਥਾ ਦੀਆਂ,

ਕਥੀਆ ਨ ਜਾਹਿ=ਕਹੀਂਆਂ ਨਹੀਂ ਜਾ

ਸਕਦੀਆਂ, ਕੋ=ਕੋਈ ਮਨੁੱਖ, ਕਹੈ=ਆਖੈ,

ਪਿਛੈ=ਦੱਸਣ ਤੋਂ ਪਿੱਛੋਂ, ਪਛੁਤਾਇ=

ਪਛੁਤਾਉਂਦਾ ਹੈ, ਤਿਥੈ=ਉਸ ਖੰਡ ਵਿਚ,

ਘੜੀਐ=ਘੜੀ ਜਾਂਦੀ ਹੈ, ਮਨਿ ਬੁਧਿ=

ਮਨ ਵਿਚ ਜਾਗ੍ਰਤ, ਸੁਰਾ ਕੀ ਸੁਧਿ=

ਦੇਵਤਿਆਂ ਦੀ ਸੂਝ, ਸਿਧਾ ਕੀ ਸੁਧਿ=

ਸਿੱਧਾਂ ਵਾਲੀ ਅਕਲ)

 

ਕਰਮ ਖੰਡ ਕੀ ਬਾਣੀ ਜੋਰੁ ॥

ਤਿਥੈ ਹੋਰੁ ਨ ਕੋਈ ਹੋਰੁ ॥

ਤਿਥੈ ਜੋਧ ਮਹਾਬਲ ਸੂਰ ॥

ਤਿਨ ਮਹਿ ਰਾਮੁ ਰਹਿਆ ਭਰਪੂਰ ॥

ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥

ਤਾ ਕੇ ਰੂਪ ਨ ਕਥਨੇ ਜਾਹਿ ॥

ਨਾ ਓਹਿ ਮਰਹਿ ਨ ਠਾਗੇ ਜਾਹਿ ॥

ਜਿਨ ਕੈ ਰਾਮੁ ਵਸੈ ਮਨ ਮਾਹਿ ॥

ਤਿਥੈ ਭਗਤ ਵਸਹਿ ਕੇ ਲੋਅ ॥

ਕਰਹਿ ਅਨੰਦੁ ਸਚਾ ਮਨਿ ਸੋਇ ॥

ਸਚ ਖੰਡਿ ਵਸੈ ਨਿਰੰਕਾਰੁ ॥

ਕਰਿ ਕਰਿ ਵੇਖੈ ਨਦਰਿ ਨਿਹਾਲ ॥

ਤਿਥੈ ਖੰਡ ਮੰਡਲ ਵਰਭੰਡ ॥

ਜੇ ਕੋ ਕਥੈ ਤ ਅੰਤ ਨ ਅੰਤ ॥

ਤਿਥੈ ਲੋਅ ਲੋਅ ਆਕਾਰ ॥

ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥

ਵੇਖੈ ਵਿਗਸੈ ਕਰਿ ਵੀਚਾਰੁ ॥

ਨਾਨਕ ਕਥਨਾ ਕਰੜਾ ਸਾਰੁ ॥੩੭॥

 

(ਕਰਮ=ਬਖਸ਼ਸ਼ , ਬਾਣੀ=ਬਨਾਵਟ,

ਜੋਰੁ=ਬਲ, ਹੋਰੁ ਨ ਕੋਈ ਹੋਰੁ=ਅਕਾਲ

ਪੁਰਖ ਤੋਂ ਬਿਨਾ ਦੂਜਾ ਉਕਾ ਹੀ ਕੋਈ

ਨਹੀਂ ਹੈ, ਜੋਧ=ਜੋਧ, ਮਹਾਬਲ=ਵਡੇ

ਬਲ ਵਾਲੇ, ਸੂਰ=ਸੂਰਮੇ, ਤਿਨ ਮਹਿ=

ਉਹਨਾਂ ਵਿਚ, ਰਹਿਆ ਭਰਭੂਰ=ਪੂਰਾ

ਭਰਿਆ ਹੋਇਆ ਹੈ, ਸੀਤੋ ਸੀਤਾ=

ਪੂਰਨ ਤੌਰ ‘ਤੇ ਸੀਤਾ ਹੋਇਆ ਹੈ,

ਮਹਿਮਾ=ਵਡਿਆਈ, ਮਾਹਿ=ਵਿਚ,

ਤਾ ਕੇ=ਉਹਨਾਂ ਮਨੁੱਖਾਂ ਦੇ, ਓਹਿ=

ਉਹ ਬੰਦੇ, ਨਾ ਮਰਹਿ=ਆਤਮਕ ਮੌਤ

ਮਰਦੇ ਨਹੀਂ ਹਨ, ਨ ਠਾਗੇ ਜਾਹਿ=ਠੱਗੇ

ਨਹੀਂ ਜਾ ਸਕਦੇ, ਕੇ ਲੋਅ=ਕਈ ਭਵਣਾਂ

ਦੇ, ਸਚਾ ਸੋਇ=ਉਹ ਸੱਚਾ ਹਰੀ, ਸਚਿ

ਖੰਡਿ=ਸਚ ਖੰਡ ਵਿਚ, ਕਰਿ ਕਰਿ=ਸ੍ਰਿਸ਼ਟੀ

ਰਚ ਕੇ, ਨਦਰਿ ਨਿਹਾਲ=ਨਿਹਾਲ ਕਰਨ

ਵਾਲੀ ਨਜ਼ਰ ਨਾਲ, ਵੇਖੈ=ਵੇਖਦਾ ਹੈ,ਸੰਭਾਲ

ਕਰਦਾ ਹੈ, ਵਰਭੰਡ= ਬ੍ਰਹਿਮੰਡ, ਕੋ=ਕੋਈ

ਮਨੁੱਖ, ਕਥੈ=ਦੱਸਣ ਲੱਗੇ, ਤ ਅੰਤ ਨ ਅੰਤ=

ਇਹਨਾਂ ਖੰਡਾਂ ਮੰਡਲਾਂ ਤੇ ਬ੍ਰਹਿਮੰਡਾਂ ਦੇ ਅੰਤ

ਨਹੀਂ ਪੈ ਸਕਦੇ, ਲੋਅ ਲੋਅ=ਕਈ ਲੋਕ,

ਵਿਗਸੈ=ਵਿਗਸਦਾ ਹੈ,ਖ਼ੁਸ਼ ਹੁੰਦਾ ਹੈ, ਕਰਿ

ਵੀਚਾਰੁ=ਵੀਚਾਰ ਕਰ ਕੇ, ਕਥਨਾ=ਕਥਨ

ਕਰਨਾ, ਕਰੜਾ ਸਾਰੁ=ਕਰੜਾ ਜਿਵੇਂ ਲੋਹਾ)

 

ਜਤੁ ਪਾਹਾਰਾ ਧੀਰਜੁ ਸੁਨਿਆਰੁ ॥

ਅਹਰਣਿ ਮਤਿ ਵੇਦੁ ਹਥੀਆਰੁ ॥

ਭਉ ਖਲਾ ਅਗਨਿ ਤਪ ਤਾਉ ॥

ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥

ਘੜੀਐ ਸਬਦੁ ਸਚੀ ਟਕਸਾਲ ॥

ਜਿਨ ਕਉ ਨਦਰਿ ਕਰਮੁ ਤਿਨ ਕਾਰ ॥

ਨਾਨਕ ਨਦਰੀ ਨਦਰਿ ਨਿਹਾਲ ॥੩੮॥

 

(ਜਤੁ=ਆਪਣੇ ਸਰੀਰਕ ਇੰਦ੍ਰੀਆਂ ਨੂੰ

ਵਿਕਾਰਾਂ ਵਲੋਂ ਰੋਕ ਰੱਖਣਾ ਪਾਹਾਰਾ=

ਸੁਨਿਆਰੇ ਦੀ ਦੁਕਾਨ, ਮਤਿ=ਅਕਲ,

ਵੇਦ=ਗਿਆਨ, ਹਥੀਆਰੁ=ਹਥੌੜਾ,

ਭਉ=ਅਕਾਲ ਪੁਰਖ ਦਾ ਡਰ, ਖਲਾ=

ਖੱਲਾਂ,ਧੌਂਕਣੀ, ਤਪਤਾਉ=ਤਪਾਂ ਨਾਲ

ਤਪਣਾ, ਭਾਂਡਾ=ਕੁਠਾਲੀ, ਭਾਉ=ਪ੍ਰੇਮ,

ਅੰਮ੍ਰਿਤੁ=ਅਕਾਲ ਪੁਰਖ ਦਾ ਅਮਰ

ਕਰਨ ਵਾਲਾ ਨਾਮ, ਤਿਤੁ=ਉਸ ਭਾਂਡੇ

ਵਿਚ, ਘੜੀਐ ਸਬਦੁ=ਸ਼ਬਦ ਘੜਿਆ

ਜਾਂਦਾ ਹੈ, ਸੱਚੀ ਟਕਸਾਲ=ਇਸ ਸੱਚੀ

ਟਕਸਾਲ ਵਿਚ, ਜਿਨ ਕਉ=ਜਿਨ੍ਹਾਂ

ਮਨੁੱਖਾਂ ਉਤੇ, ਨਦਰਿ=ਮਿਹਰ ਦੀ

ਨਜ਼ਰ, ਕਰਮੁ=ਬਖ਼ਸ਼ਸ਼, ਤਿਨ ਕਾਰ=

ਉਹਨਾਂ ਮਨੁੱਖਾਂ ਦੀ ਹੀ ਇਹ ਕਾਰ ਹੈ,

ਨਿਹਾਲ=ਪਰਸੰਨ, ਨਦਰੀ=ਮਿਹਰ ਦੀ

ਨਜ਼ਰ ਵਾਲਾ ਪ੍ਰØਭੂ)

 

ਸਲੋਕੁ ॥

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥

ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥

ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥

ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥

ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥੮॥

 

(ਪਵਣੁ=ਹਵਾ,ਪ੍ਰਾਣ, ਮਹਤੁ=ਵੱਡੀ, ਦੁਇ=ਦੋਵੇਂ,

ਦਾਇਆ=ਦਿਨ ਖਿਡਾਵਾ ਹੈ, ਦਾਈ=ਰਾਤ

ਖਿਡਾਵੀ ਹੈ, ਸਗਲ=ਸਾਰਾ, ਵਾਚੈ=ਪਰਖਦਾ ਹੈ,

ਪੜ੍ਹਦਾ ਹੈ, ਹਦੂਰਿ=ਅਕਾਲ ਪੁਰਖ ਦੀ ਹਜ਼ੂਰੀ

ਵਿਚ, ਕਰਮੀ=ਕਰਮਾਂ ਅਨੁਸਾਰ, ਕੇ=ਕਈ ਜੀਵ,

ਨੇੜੈ=ਅਕਾਲ ਪੁਰਖ ਦੇ ਨਜ਼ਦੀਕ, ਜਿਨੀ=ਜਿਨ੍ਹਾਂ

ਮਨੁੱਖਾਂ ਨੇ, ਤੇ=ਉਹ ਮਨੁੱਖ, ਮਸਕਤਿ=ਮਸ਼ੱਕਤਿ,

ਮਿਹਨਤ, ਘਾਲਿ=ਘਾਲ ਕੇ, ਮੁਖ ਉਜਲੇ=ਉੱਜਲ

ਮੁਖ ਵਾਲੇ, ਕੇਤੀ=ਕਈ ਜੀਵ, ਛੁਟੀ=ਮੁਕਤ ਹੋ

ਗਈ, ਨਾਲਿ=ਉਹਨਾਂ ਦੀ ਸੰਗਤ ਵਿਚ)

Advertisements
This entry was posted in Japu Guru Nanak Dev Ji and tagged . Bookmark the permalink.